ਦਸੂਹਾ,13 ਸਤੰਬਰ (ਭਗਵਾਨ ਦਾਸ ਸੰਦਲ)
ਆਮ ਆਦਮੀ ਪਾਰਟੀ ਹਲਕਾ ਦਸੂਹਾ ਵੱਲੋਂ ਕਰਮਬੀਰ ਸਿੰਘ ਘੁੰਮਣ ਦੀ ਅਗਵਾਈ ਹੇਠ ਔਕਸੀਜਨ ਚੈੱਕ ਕਰਨ ਲਈ ਔਕਸੀਮੀਟਰ ਵੰਡਣ ਦੀ ਮੁਹਿੰਮ ਦੀ ਸ਼ੁਰੂਆਤ ਕਰਨ ਦਾ ਐਲਾਨ ਕੀਤਾ ਹੈ। ਇਸ ਸਬੰਧੀ ਮੀਟਿੰਗ ਵਿਚ ‘ਆਪ’ ਦੇ ਆਗੂ ਮੋਹਣ ਇੰਦਰ ਸਿੰਘ ਸੰਘਾਂ ਨੇ ਦੱਸਿਆ ਕਿ ਕਰੋਨਾ ਮਹਾਂਮਾਰੀ ਦੇ ਮੱਦੇਨਜ਼ਰ ਪਾਰਟੀ ਸੁਪਰੀਮੋ ਅਰਵਿੰਦ ਕੇਜਰੀਵਾਲ ਦੇ ਨਿਰਦੇਸ਼ਾਂ ਅਨੁਸਾਰ ਪਾਰਟੀ ਵੱਲੋਂ ਹਲਕਾ ਦਸੂਹਾ ਦੇ ਸਾਰੇ ਪਿੰਡਾਂ ਤੇ ਸ਼ਹਿਰਾਂ ’ਚ ਲੋਕਾਂ ਦੀ ਔਕਸੀਜਨ ਚੈੱਕ ਕਰਨ ਲਈ ਮੁਹਿੰਮ ਦੀ ਸ਼ੁਰੂਆਤ ਕੀਤੀ ਜਾਵੇਗੀ ਜਿਸ ਤਹਿਤ ਸ਼ਹਿਰ ਦੀਆਂ ਸਾਰੀਆਂ ਵਾਰਡਾਂ ਸਮੇਤ ਹਰੇਕ ਪਿੰਡ ਵਿੱਚ ਇਕ ਕੋਆਰਡੀਨੇਟਰ ਨਿਯੁਕਤ ਕੀਤਾ ਜਾਵੇਗਾ ਜੋ ਆਪੋ ਆਪਣੇ ਵਾਰਡ/ਪਿੰਡ ਦੇ ਲੋਕਾਂ ਦੀ ਆਕਸੀਮੀਟਰ ਰਾਹੀਂ ਆਕਸੀਜਨ ਦੀ ਜਾਂਚ ਕਰੇਗਾ। ਬੈਠਕ ਦੌਰਾਨ ਹਲਕਾ ਦਸੂਹਾ, ਤਲਵਾੜਾ, ਕਮਾਹੀ ਦੇਵੀ, ਦਾਤਾਰਪੁਰ ਤੇ ਸ਼ਹਿਰ ਦੇ ਕੁੱਲ 25 ਕੋਆਰਡੀਨੇਟਰ ਨਿਯੁਕਤ ਕੀਤੇ ਗਏ ਜੋ ਇਸ ਮੁਹਿੰਮ ਦੀ ਦੇਖ ਰੇਖ ਕਰਨਗੇ ਜਦਕਿ ਗਗਨਦੀਪ ਸਿੰਘ ਚੀਮਾ ਨੂੰ ਪਾਰਟੀ ਵੱਲੋਂ ਹਲਕੇ ਦਾ ਮੁਹਿੰਮ ਇੰਚਾਰਜ ਥਾਪਿਆ ਗਿਆ। ਇਸ ਮੌਕੇ ਅਮਰਪ੍ਰੀਤ ਸਿੰਘ ਖ਼ਾਲਸਾ, ਮਨਜੀਤ ਰਾਣਾ, ਇੰਦਰਜੀਤ ਠੱਕਰ, ਪ੍ਰੇਮ ਲਾਲ ਦਾਤਾਰਪੁਰ, ਕੈਪਟਨ ਸੁਰਜੀਤ ਸਿੰਘ, ਅੰਕੁਸ਼ ਸੂਦ, ਕੈਪਟਨ ਦਰਸ਼ਨ ਸਿੰਘ, ਜਤਿੰਦਰ ਬੱਧਨ, ਜਸਵਿੰਦਰ ਸਿੰਘ ਸੰਧੂ, ਪਰਮਜੀਤ ਸਿੰਘ ਪੰਮਾ, ਗੁਰਪ੍ਰੀਤ ਸਿੰਘ ਵਿਰਕ, ਵਿਨੋਦ ਕੁਮਾਰ, ਮਨਦੀਪ ਕੁਮਾਰ, ਨਿਸ਼ੂ ਮੈਂਗੀ, ਪ੍ਰਿੰਸ ਗਿੱਲ, ਰਸਪਿੰਦਰ ਸਿੰਘ ਕਾਹਲੋਂ, ਦਲਜੀਤ ਸਿੰਘ ਲਾਲੇਵਾਲ, ਬਲਵਿੰਦਰ ਸਿੰਘ ਪੱਸੀ, ਜਗਦੀਪ ਸਿੰਘ ਸੰਸਾਰਪੁਰ, ਚਰਨਵੀਰ ਸਿੰਘ, ਦਪਿੰਦਰ ਘੁੰਮਣ, ਵਿੱਕੀ ਭੰਬੋਤਾੜ, ਸੁਨੀਲ ਦੱਤ, ਹਰਵਿੰਦਰ ਕਾਹਲੋਂ, ਮਨਜਿੰਦਰ ਮੰਨਾਂ, ਸਾਬੀ ਬਾਜਵਾ, ਸ਼ੁੱਭਮ ਸ਼ਰਮਾ, ਗੁਰਪ੍ਰੀਤ ਸਿੰਘ ਅਰੋੜਾ, ਦਵਿੰਦਰ ਬਜੋਤਰਾ, ਸੰਨੀ ਨਿਹਾਲਪੁਰ, ਡੀ. ਸੀ. ਕਮਾਹੀ ਦੇਵੀ ਤੇ ਹੋਰ ਹਾਜ਼ਰ ਸਨ ।