ਫਗਵਾੜਾ: ਪਿੰਡ ਮਾਨਾਵਾਲੀ ਦੇ ਪਰਵਾਸੀ ਭਾਰਤੀਆਂ ਵੱਲੋਂ ਸਹਾਰਾ ਚੈਰੀਟੇਬਲ ਸੁਸਾਇਟੀ ਨੂੰ ਐਂਬੂਲੈਂਸ ਭੇਟ ਕੀਤੀ ਗਈ। ਇਸ ਦਾ ਉਦਘਾਟਨ ਪਿੰਡ ਦੀਆਂ ਛੋਟੀਆਂ ਬੱਚੀਆਂ ਵੱਲੋਂ ਕੀਤਾ ਗਿਆ। ਸੁਸਾਇਟੀ ਦੇ ਕੋਆਡੀਨੇਟਰ ਰਘਬੀਰ ਸਿੰਘ ਮਾਨ ਨੇ ਦੱਸਿਆ ਕਿ ਇਹ ਏਸੀ ਐਂਬੂਲੈਂਸ ਵੈਨ 9 ਲੱਖ 45 ਹਜ਼ਾਰ ਰੁਪਏ ਦੀ ਕੀਮਤ ਨਾਲ ਖਰੀਦੀ ਗਈ ਹੈ ਜੋ ਲਾਗਲੇਂ ਪਿੰਡ ਦੇ ਲੋਕਾਂ ਤੇ ਹੋਰ ਲੋੜਵੰਦਾਂ ਦੀ ਸਹੂਲਤ ਲਈ ਵਰਤੀ ਜਾਵੇਗੀ। ਇਸ ਮੌਕੇ ਪਾਲ ਸਿੰਘ ਸ਼ੇਰਗਿੱਲ, ਸਤਨਾਮ ਸਿੰਘ ਸੇਖੋਂ, ਭੁਪਿੰਦਰ ਸਿੰਘ ਭਿੰਦਾ, ਚਮਕੌਰ ਸਿੰਘ, ਸੁਨੀਤਾ ਰਾਣੀ ਸਰਪੰਚ, ਹੰਸਰਜ ਕੈਲੇ, ਸੋਮਨਾਥ, ਸਰਪੰਚ ਕਿਰਪਾਲਪੁਰ, ਅਜੈਬ ਸਿੰਘ, ਕੁਲਵਿੰਦਰ ਸਿੰਘ, ਹਰਵਿੰਦਰ ਸਿੰਘ, ਜਸਵਿੰਦਰ ਸਿੰਘ ਸ਼ਾਮਲ ਸਨ। -ਪੱਤਰ ਪ੍ਰੇਰਕ