ਫਗਵਾੜਾ: ਚਹੇੜੂ ਲਾਗੇਂ ਜੀ.ਟੀ. ਰੋਡ ’ਤੇ ਖੜ੍ਹੇ ਟਰੱਕ ਵਿੱਚ ਇੱਕ ਐਕਟਿਵਾ ਦੇ ਬੇਕਾਬੂ ਹੋ ਕੇ ਵੱਜਣ ਕਾਰਨ ਪਤੀ-ਪਤਨੀ ਜ਼ਖਮੀ ਹੋ ਗਏ ਜਿਨ੍ਹਾਂ ਨੂੰ ਇਲਾਜ ਲਈ ਸਿਵਲ ਹਸਪਤਾਲ ਦਾਖ਼ਲ ਕਰਵਾਇਆ ਗਿਆ। ਜ਼ਖ਼ਮੀਆਂ ਦੀ ਪਛਾਣ ਸੁਨੀਲ ਕੁਮਾਰ ਤੇ ਊਸ਼ਾ ਰਾਣੀ ਵਜੋਂ ਹੋਈ ਹੈ। ਉਹ ਹਦੀਆਬਾਦ ਵਿਖੇ ਆਪਣੇ ਜਠੇਰਿਆਂ ਦੇ ਮੱਥਾ ਟੇਕਣ ਲਈ ਆ ਰਹੇ ਸਨ।ਬੱਸ ’ਚੋਂ ਡਿੱਗਣ ਕਾਰਨ ਇਥੇ ਬੱਸ ਸਟੈਂਡ ਤੇ ਜਲੰਧਰ ਤੋਂ ਆ ਰਹੀ ਬੱਸ ਦੇ ਦਰਵਾਜ਼ੇ ’ਚ ਖੜ੍ਹਾ ਵਿਅਕਤੀ ਅਚਾਨਕ ਬੱਸ ’ਚੋਂ ਡਿੱਗ ਕੇ ਜ਼ਖਮੀ ਹੋ ਗਿਆ ਜਿਸ ਨੂੰ ਇਲਾਜ ਲਈ ਸਿਵਲ ਹਸਪਤਾਲ ਵਿਖੇ ਭਰਤੀ ਕਰਵਾਇਆ ਗਿਆ। ਜ਼ਖਮੀ ਦੀ ਪਛਾਣ ਲਵਪ੍ਰੀਤ ਸਿੰਘ ਵਾਸੀ ਜਲੰਧਰ ਵਜੋਂ ਹੋਈ ਹੈ। ਡਾਕਟਰਾ ਨੇ ਮੁੱਢਲੀ ਸਹਾਇਤਾ ਮਗਰੋਂ ਉਸ ਨੂੰ ਜਲੰਧਰ ਰੈੱਫ਼ਰ ਕਰ ਦਿੱਤਾ ਹੈ। -ਪੱਤਰ ਪ੍ਰੇਰਕ