ਸਮਾਜ ਸੁਧਾਰ ਲਈ ਸਾਹਿਤਕ ਲਹਿਰ ਸਿਰਜਣ ਦਾ ਹੋਕਾ : The Tribune India

ਸਮਾਜ ਸੁਧਾਰ ਲਈ ਸਾਹਿਤਕ ਲਹਿਰ ਸਿਰਜਣ ਦਾ ਹੋਕਾ

ਸਮਾਜ ਸੁਧਾਰ ਲਈ ਸਾਹਿਤਕ ਲਹਿਰ ਸਿਰਜਣ ਦਾ ਹੋਕਾ

ਵਿਦਿਆਰਥੀਆਂ ਦਾ ਸਨਮਾਨ ਕਰਦੇ ਹੋਏ ਮੁੱਖ ਮਹਿਮਾਨ। -ਫ਼ੋਟੋ: ਮਜਾਰੀ

ਬੰਗਾ: ਪੰਜਾਬੀ ਸਾਹਿਤ ਸਭਾ ਖਟਕੜ ਕਲਾਂ (ਬੰਗਾ) ਵੱਲੋਂ ਸ਼ਹੀਦ-ਏ-ਆਜ਼ਮ ਭਗਤ ਸਿੰਘ ਦੇ ਜਨਮ ਦਿਨ ਨੂੰ ਸਮਰਪਿਤ ਸਾਹਿਤਕ ਸਮਾਗਮ ਕਰਵਾਇਆ ਗਿਆ। ਸਮਾਗਮ ਦੌਰਾਨ ਵਿਦਿਆਰਥੀਆਂ ਨੇ ਸ਼ਾਨਦਾਰ ਪੇਸ਼ਕਾਰੀਆਂ ਰਾਹੀਂ ਸਮਾਜਿਕ ਤਬਦੀਲੀ ਦਾ ਹੋਕਾ ਦਿੱਤਾ। ਇਨ੍ਹਾਂ ਵਿੱਚ ਅਸਰਤ ਖਾਨ ਦਾ ਗੀਤ, ਲਭਪ੍ਰੀਤ ਸਿੰਘ ਅਤੇ ਸਾਥੀਆਂ ਨੇ ਕੋਰਿਓਗ੍ਰਾਫ਼ੀ, ਸਨੈਣਾ ਅਤੇ ਸਾਥਣਾ ਦੀ ਕੋਰਿਓਗ੍ਰਾਫ਼ੀ, ਹਰਜੋਤ ਕੌਰ ਦਾ ਭਾਸ਼ਣ ਅਤੇ ਖੁਸ਼ਪ੍ਰੀਤ ਦੀ ਕਵਿਤਾ ਸ਼ਾਮਲ ਸੀ। ਸਮਾਗਮ ਦੇ ਮੁੱਖ ਮਹਿਮਾਨ ਪ੍ਰੋ. ਸੁਰਜੀਤ ਜੱਜ ਪ੍ਰਗਤੀਸ਼ੀਲ ਲੇਖਕ ਸੰਘ ਨੇ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ। ਪ੍ਰਧਾਨਗੀ ਮੰਡਲ ’ਚ ਸ਼ਾਮਲ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕਾਹਮਾ ਦੇ ਮੁਖੀ ਹਿਤੇਸ਼ ਸਹਿਗਲ, ਪੰਜਾਬੀ ਸਾਹਿਤ ਸਭਾ ਖਟਕੜ ਕਲਾਂ ਦੇ ਸੰਸਥਾਪਕ ਮਾਸਟਰ ਹਰਬੰਸ ਹੀਉਂ ਨੇ ਆਪਣੇ ਵਿਚਾਰਾਂ ’ਚ ਵਿਦਿਆਰਥੀ ਵਰਗ ਨੂੰ ਸਾਹਿਤ ਨਾਲ ਜੋੜਣ ਦੀ ਪ੍ਰੇਰਨਾ ਦਿੱਤੀ। ਇਸ ਮੌਕੇ ਦੀਪ ਕਲੇਰ, ਪ੍ਰੋ. ਅਜੇ ਖਟਕੜ, ਗੁਰਦੀਪ ਸੈਣੀ ਆਦਿ ਵੀ ਹਾਜ਼ਰ ਸਨ। -ਪੱਤਰ ਪ੍ਰੇਰਕ

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਪੰਜਾਬ ਦੀ ਉੱਭਰਦੀ ਤਸਵੀਰ ਅਤੇ ਨੌਜਵਾਨ

ਪੰਜਾਬ ਦੀ ਉੱਭਰਦੀ ਤਸਵੀਰ ਅਤੇ ਨੌਜਵਾਨ

ਬਜਟ 2023: ਸਪੱਸ਼ਟਤਾ ਦੀ ਅਣਹੋਂਦ

ਬਜਟ 2023: ਸਪੱਸ਼ਟਤਾ ਦੀ ਅਣਹੋਂਦ

ਕੈਂਸਰ ਬਾਰੇ ਚੇਤਨਾ ਲਈ ਹੰਭਲੇ

ਕੈਂਸਰ ਬਾਰੇ ਚੇਤਨਾ ਲਈ ਹੰਭਲੇ

ਚੋਣਾਂ ਦੀ ਚਾਸ਼ਣੀ ’ਚ ਲਪੇਟਿਆ ਬਜਟ

ਚੋਣਾਂ ਦੀ ਚਾਸ਼ਣੀ ’ਚ ਲਪੇਟਿਆ ਬਜਟ

ਕਿਸਾਨ ਖੁਦਕੁਸ਼ੀਆਂ: ਕੌਮਾਂਤਰੀ ਵਰਤਾਰਾ

ਕਿਸਾਨ ਖੁਦਕੁਸ਼ੀਆਂ: ਕੌਮਾਂਤਰੀ ਵਰਤਾਰਾ

ਸ਼ਹਿਰ

View All