ਸੁਰਜੀਤ ਮਜਾਰੀ
ਬੰਗਾ, 6 ਫਰਵਰੀ
ਨਵਜੋਤ ਸਾਹਿਤ ਸੰਸਥਾ ਔੜ ਵੱਲੋਂ ‘ਲੇਖਕਾਂ ਦੇ ਵਿਹੜੇ’ ਬੈਨਰ ਹੇਠ ਮਹੀਨਾਵਾਰ ਸਮਾਗਮਾਂ ਦੀ ਲੜੀ ਸ਼ੁਰੂ ਕੀਤੀ ਗਈ ਹੈ। ਪਿੰਡ ਉੜਾਪੜ ਵਿੱਚ ਕਰਵਾਏ ਗਏ ਇਸ ਸਮਾਗਮ ’ਚ ਪਿਆਰਾ ਲਾਲ ਬੰਗੜ ਆਪਣੇ ਪਾਠਕਾਂ ਦੇ ਰੂ-ਬ-ਰੂ ਹੋਏ। ਸਮਾਗਮ ਦੇ ਪ੍ਰਧਾਨਗੀ ਮੰਡਲ ਵਿੱਚ ਐਡਵੋਕੇਟ ਦਲਜੀਤ ਸਿੰਘ, ਸੰਸਥਾ ਦੇ ਪ੍ਰਧਾਨ ਸਤਪਾਲ ਸਾਹਲੋਂ ਤੇ ਪ੍ਰੋ. ਸੰਧੂ ਵਰਿਆਣਵੀ ਸ਼ਾਮਲ ਸਨ। ਉਨ੍ਹਾਂ ਪਿਆਰਾ ਲਾਲ ਬੰਗੜ ਦੇ ਜੀਵਨ ਸਫ਼ਰ ਬਾਰੇ ਚਾਨਣਾ ਪਾਉਂਦਿਆਂ ਉਨ੍ਹਾਂ ਨੂੰ ਪਿੰਡ ਦੇ ਬਹੁਪੱਖੀ ਵਿਕਾਸ ਲਈ ਚੰਗੀ ਸੋਚ ਰੱਖਣ ਅਤੇ ਸਮਾਜ ਨੂੰ ਸਾਹਿਤਕ ਰਚਨਾਵਾਂ ਰਾਹੀਂ ਸੇਧ ਦੇਣ ਵਾਲੇ ਦੱਸਿਆ। ਇਸ ਮੌਕੇ ਪਿਆਰਾ ਲਾਲ ਬੰਗੜ ਵੱਲੋਂ ਆਪਣੀਆਂ ਰਚਨਾਵਾਂ ਸਾਂਝੀਆਂ ਕੀਤੀਆਂ ਗਈਆਂ। ਇਸ ਮੌਕੇ ਸ੍ਰੀ ਬੰਗੜ ਨੂੰ ਸੰਸਥਾ ਵੱਲੋਂ ਸਨਮਾਨਿਤ ਵੀ ਕੀਤਾ ਗਿਆ।
ਇਸ ਮੌਕੇ ਕਰਵਾਏ ਗਏ ਕਵੀ ਦਰਬਾਰ ’ਚ ਤਰਸੇਮ ਸਾਕੀ, ਦਵਿੰਦਰ ਸਕੋਹਪੁਰੀ, ਹਰਮਿੰਦਰ ਹੈਰੀ, ਮੱਖਣ ਬਖ਼ਲੌਰ, ਰੇਸ਼ਮ ਕਰਨਾਣਵੀ ਅਤੇ ਚਰਨਜੀਤ ਭੂਤਾਂ ਨੇ ਕਵਿਤਾਵਾਂ ਅਤੇ ਗ਼ਜ਼ਲਾਂ ਪੇਸ਼ ਸਾਂਝੀਆਂ ਕੀਤੀਆਂ।