ਹਿਮਾਚਲ ਪ੍ਰਦੇਸ਼ ਪੁਲੀਸ ਵੱਲੋਂ 14,000 ਮਿਲੀਲੀਟਰ ਸ਼ਰਾਬ ਬਰਾਮਦ

ਹਿਮਾਚਲ ਪ੍ਰਦੇਸ਼ ਪੁਲੀਸ ਵੱਲੋਂ 14,000 ਮਿਲੀਲੀਟਰ ਸ਼ਰਾਬ ਬਰਾਮਦ

ਪਠਾਨਕੋਟ ਅਤੇ ਹਿਮਾਚਲ ਪੁਲੀਸ ਭਦਰੋਆ ਖੇਤਰ ’ਚ ਝਾੜੀਆਂ ਵਿੱਚ ਤਲਾਸ਼ੀ ਲੈਂਦੇ ਹੋਏ।

ਜਗਜੀਤ ਸਿੰਘ
ਮੁਕੇਰੀਆਂ, 6 ਅਗਸਤ

ਹਿਮਾਚਲ ਪ੍ਰਦੇਸ਼ ਦੇ ਥਾਣਾ ਇੰਦੌਰਾ ਦੀ ਪੁਲੀਸ ਨੇ ਬੀਤੀ ਰਾਤ  ਲੱਖਾਂ ਮਿਲੀਲਿਟਰ ਸ਼ਰਾਬ ਕੱਚੀ ਸ਼ਰਾਬ ਅਤੇ ਭੱਠੀ ਨਸ਼ਟ ਕੀਤੀ ਹੈ ਅਤੇ ਇਸ ਮਾਮਲੇ ਵਿੱਚ ਦੋ ਔਰਤਾਂ ਨੂੰ ਨਾਜਾਇਜ਼ ਸ਼ਰਾਬ ਸਮੇਤ ਕਾਬੂ ਕੀਤਾ ਹੈ। ਇੰਦੌਰਾ ਥਾਣਾ ਦੇ ਐੱਸਐੱਚਓ ਰਜਿੰਦਰ ਧੀਮਾਨ ਨੇ ਦੱਸਿਆ ਕਿ ਠਾਕੁਰਦੁਆਰਾ ਚੌਕੀ ਦੇ ਇੰਚਾਰਜ ਰੂਪ ਸਿੰਘ ਨੇ ਵੱਲੋਂ ਮੰਡ ਖੇਤਰ ਦੇ ਪਿੰਡ ਉਲਾਹੜੀਆਂ ਵਿੱਚ ਛਾਪਾ ਮਾਰ ਕੇ 10,000 ਮਿਲੀਲੀਟਰ ਸ਼ਰਾਬ ਬਰਾਮਦ ਕੀਤੀ ਹੈ ਅਤੇ ਇਸ ਮਾਮਲੇ ਵਿੱਚ ਇੱਕ ਔਰਤ ਨੂੰ ਕਾਬੂ ਕੀਤਾ ਹੈ। ਏਐੱਸਆਈ ਸੁਨੀਲ ਕੁਮਾਰ ਦੀ ਅਗਵਾਈ ਵਾਲੀ ਪੁਲੀਸ ਪਾਰਟੀ ਨੇ ਪਿੰਡ ਉਲਾਹੜੀਆਂ ਵਿੱਚ ਹੀ ਗਸ਼ਤ ਦੌਰਾਨ ਇੱਕ ਔਰਤ ਨੂੰ 4000 ਮਿਲੀਲਿਟਰ ਨਾਜਾਇਜ਼ ਸ਼ਰਾਬ ਸਮੇਤ ਕਾਬੂ ਕੀਤਾ ਹੈ। ਇਨ੍ਹਾਂ ਔਰਤਾਂ ਦੀ ਪਛਾਣ ਰਤਨੋ ਦੇਵੀ ਅਤੇ ਚੇਤਨਾ ਦੇਵੀ ਵਾਸੀ ਪਿੰਡ ਉਲਾਹੜੀਆਂ ਵਜੋਂ ਹੋਈ ਹੈ। ਪੁਲੀਸ ਨੇ ਆਬਕਾਰੀ ਐਕਟ ਅਧੀਨ ਕੇਸ ਦਰਜ ਲਿਆ ਹੈ।

ਪਠਾਨਕੋਟ (ਐੱਨ ਪੀ ਧਵਨ): ਨਸ਼ੇ ਦੇ ਗੜ੍ਹ ਵਜੋਂ ਜਾਣੇ ਜਾਂਦੇ ਪਠਾਨਕੋਟ ਦੇ ਨਾਲ ਲੱਗਦੇ ਹਿਮਾਚਲ ਪ੍ਰਦੇਸ਼ ਦੇ ਭਦਰੋਆ ਵਿੱਚ ਪਠਾਨਕੋਟ ਪੁਲੀਸ ਅਤੇ ਹਿਮਾਚਲ ਪ੍ਰਦੇਸ਼ ਦੀ ਪੁਲੀਸ ਵੱਲੋਂ ਡੀਐੱਸਪੀ ਸਿਟੀ ਰਾਜਿੰਦਰ ਮਨਹਾਸ ਦੀ ਅਗਵਾਈ ਵਿੱਚ ਸਾਂਝੇ ਤੌਰ ’ਤੇ ਤਲਾਸ਼ੀ ਮੁਹਿੰਮ ਚਲਾਈ ਗਈ। ਇਸ ਟੀਮ ਵਿੱਚ ਮਾਮੂਨ ਕੈਂਟ ਦੇ ਥਾਣਾ ਮੁਖੀ ਨਵਦੀਪ ਸ਼ਰਮਾ, ਡਿਵੀਜ਼ਨ ਨੰਬਰ 2 ਦੇ ਥਾਣਾ ਮੁਖੀ ਦਵਿੰਦਰ ਪ੍ਰਕਾਸ਼, ਨੰਗਲਭੂਰ ਦੇ ਥਾਣਾ ਮੁਖੀ ਦੀਪਕ ਕੁਮਾਰ ਅਤੇ ਪੁਲੀਸ ਜਵਾਨ ਸ਼ਾਮਲ ਹੋਏ। ਇਨ੍ਹਾਂ ਸੁਰੱਖਿਆ ਬਲਾਂ ਨੇ ਉੱਥੇ ਜੰਗਲ ਅਤੇ ਘਰਾਂ ਨੂੰ ਖੰਗਾਲਿਆ ਅਤੇ ਵਾਹਨਾਂ ਦੀ ਤਲਾਸ਼ੀ ਲਈ। 

78,750 ਮਿਲੀਲਿਟਰ ਸ਼ਰਾਬ ਸਮੇਤ ਸੱਤ ਗ੍ਰਿਫ਼ਤਾਰ

ਅਜਨਾਲਾ (ਅਸ਼ੋਕ ਕੁਮਾਰ ਸ਼ਰਮਾ): ਚਾਰ ਥਾਣਿਆਂ ਅਜਨਾਲਾ, ਰਮਦਾਸ, ਝੰਡੇਰ ਤੇ ਰਾਜਾਸਾਂਸੀ ਦੀ ਪੁਲੀਸ ਨੇ ਪਿੰਡਾਂ ਵਿੱਚ ਛਾਪੇ ਮਾਰ ਕੇ 78 ਹਜ਼ਾਰ 750 ਮਿਲੀਲਿਟਰ ਨਾਜਾਇਜ਼ ਦੇਸੀ ਸ਼ਰਾਬ ਸਮੇਤ ਸੱਤ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲੀਸ ਨੇ ਮੁਲਜ਼ਮਾਂ ਵਿਰੁੱਧ ਆਬਕਾਰੀ ਐਕਟ ਦੀ ਧਾਰਾ 61, 1 ਤੇ 14 ਅਧੀਨ ਕੇਸ ਦਰਜ ਕਰ ਕੇ ਅਗਲੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਡੀਐੱਸਪੀ ਅਜਨਾਲਾ ਵਿਪਨ ਕੁਮਾਰ ਨੇ ਦੱਸਿਆ ਕਿਪੁਲੀਸ ਵੱਲੋਂ ਨਾਜਾਇਜ਼ ਦੇਸੀ ਸ਼ਰਾਬ ਕੱਢਣ ਤੇ ਵੇਚਣ ਵਾਲਿਆਂ ਖ਼ਿਲਾਫ਼ ਚਲਾਏ ਅਭਿਆਨ ਤਹਿਤ ਲੁਭਾਇਆ ਮਸੀਹ, ਐਬੂਸੈਦ, ਹਰਨੇਕ ਸਿੰਘ, ਮੁਖਤਾਰ ਸਿੰਘ ਝੰਜੋਟੀ, ਦਵਿੰਦਰ ਸਿੰਘ , ਲਾਡੀ ਸਿੰਘ ਤੇ ਸ਼ਹਿਬਾਜ਼ ਸਿੰਘ ਸੰਤੂਨੰਗਲ ਨੂੰ ਗ੍ਰਿਫ਼ਤਾਰ ਕੀਤਾ ਹੈ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All