ਆਸ਼ਾ ਵਰਕਰਾਂ ਅਤੇ ਫੈਸਿਲੀਟੇਟਰਜ਼ ਦੀ ਹੜਤਾਲ ਕਾਰਨ ਸਿਹਤ ਸਹੂਲਤਾਂ ਪ੍ਰਭਾਵਿਤ

ਆਸ਼ਾ ਵਰਕਰਾਂ ਅਤੇ ਫੈਸਿਲੀਟੇਟਰਜ਼ ਦੀ ਹੜਤਾਲ ਕਾਰਨ ਸਿਹਤ ਸਹੂਲਤਾਂ ਪ੍ਰਭਾਵਿਤ

ਆਸ਼ਾ ਵਰਕਰਜ਼ ਤੇ ਫੈਸਿਲੀਲਟੇਰਜ਼ ਜਲੰਧਰ ਵਿੱਚ ਰੋਸ ਮੁਜ਼ਾਹਰਾ ਕਰਦੀਆਂ ਹੋੲੀਆਂ। ਫੋਟੋ: ਮਲਕੀਅਤ ਸਿੰਘ

ਪਾਲ ਸਿੰਘ ਨੌਲੀ
ਜਲੰਧਰ, 11 ਜੁਲਾਈ

ਆਸ਼ਾ ਵਰਕਰਜ਼ ਅਤੇ ਫੈਸਿਲੀਟੇਟਰਜ਼ ਯੂਨੀਅਨ ਪੰਜਾਬ ਦੇ ਸੱਦੇ ’ਤੇ ਆਸ਼ਾ ਵਰਕਰਜ਼ ਅਤੇ ਫੈਸਿਲੀਟੇਟਰਜ਼ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਕੀਤੀ ਜਾ ਰਹੀ ਤਿੰਨ ਦਿਨਾਂ ਹੜਤਾਲ ਦੇ ਆਖ਼ਰੀ ਦਿਨ ਵੀ ਸਿਹਤ ਸੇਵਾਵਾਂ ਬੁਰੀ ਤਰ੍ਹਾਂ ਪ੍ਰਭਾਵਿਤ ਹੋਈਆਂ। ਫਰੰਟ ਲਾਈਨ ’ਤੇ ਲੜ ਰਹੀਆਂ ਇਨ੍ਹਾਂ ਕਰੋਨਾ ਯੋਧਿਆਂ ਦਾ ਪੰਜਾਬ ਸਰਕਾਰ ਨੇ ਨਿਗੂਣਾ ਜਿਹਾ ਭੱਤਾ ਵੀ 30 ਜੂਨ ਨੂੰ ਬੰਦ ਕਰ ਦਿੱਤਾ ਸੀ। ਸ੍ਰੀਮਤੀ ਪਰਮਜੀਤ ਕੌਰ ਮਾਨ ਅਤੇ ਅਮਰਜੀਤ ਕੌਰ ਕੰਮਿਆਣਾ ਦੀ ਅਗਵਾਈ ਹੇਠ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਦੇ ਸਬ ਸੈਂਟਰਾਂ ’ਤੇ ਰੋਸ ਪ੍ਰਦਰਸਨ ਕੀਤੇ ਗਏ ਜਿਸ ਦੇ ਸਿੱਟੇ ਵਜੋਂ ਸਿਹਤ ਵਿਭਾਗ ਦੇ ਉੱਚ ਅਧਿਕਾਰੀਆਂ ਨੇ ਆਪਣੀ ਗਲਤੀ ਸੁਧਾਰਦਿਆਂ ਘਰ-ਘਰ ਸਰਵੇਖਣ ਦੇ ਬਣਦੇ ਕੰਮਾਂ ਦੇ ਮਿਹਨਤਾਨੇ  ਦਾ ਹਫ਼ਤਾਵਾਰੀ ਬਜਟ ਜਾਰੀ ਕਰ ਦਿੱਤਾ ਹੈ। ਆਸ਼ਾ ਵਰਕਰ ਅਤੇ ਫੈਸਿਸਿਲੇਟਰ ਯੂਨੀਅਨ ਪੰਜਾਬ ਦੀ ਸੂਬਾਈ ਮੀਟਿੰਗ ਭਲ੍ਹਕੇ 12 ਜੁਲਾਈ ਨੂੰ ਆਨਲਾਈਨ ਕੀਤੀ ਜਾ ਰਹੀ ਹੈ।ਦੋ ਦਿਨਾਂ ਤੋਂ ਸਾਰੇ ਕੰਮਾਂ ਦਾ ਬਾਈਕਾਟ ਹੋਣ ਕਰਕੇ ਆਸ਼ਾ ਵਰਕਰਾਂ ਵੱਲੋਂ ਸਿਹਤ ਸਹੂਲਤਾਂ ਮੁਹੱਈਆ ਕਰਵਾਉਣ ਦੇ 45 ਕਿਸਮ ਦੇ ਕੰਮਾਂ ਵਿਚ ਖੜੋਤ ਆਈ ਹੈ। ਪੰਜਾਬ ਭਰ ਦੀਆਂ ਆਗੂ ਸਰਬਜੀਤ ਕੌਰ ਮਚਾਕੀ ਫਰੀਦਕੋਟ, ਸੰਕੁਤਲਾ ਦੇਵੀ ਸ਼ਹੀਦ ਭਗਤ ਸਿੰਘ ਨਗਰ, ਮਨਦੀਪ ਕੌਰ ਸੰਧੂ ਜਲੰਧਰ, ਰਾਜਵਿੰਦਰ ਕੌਰ ਗੁਰਦਾਸਪੁਰ, ਸੁਰੰਜਨਾ ਬਠਿੰਡਾ, ਰਜਨੀ ਘਰੋਟਾ ਪਠਾਨਕੋਟ, ਲਖਵਿੰਦਰ ਕੌਰ ਤਰਨਤਾਰਨ, ਕਰਮਜੀਤ ਕੌਰ ਮੁਕਤਸਰ, ਪੂਜਾ ਬਾਈ ਲਕਸ਼ਮੀ ਫਿਰੋਜ਼ਪੁਰ, ਹਰਮਿੰਦਰ ਕੌਰ ਮੋਗਾ ਨੇ ਸਖ਼ ਅੰਦੋਲਨ ਦੀ ਚਿਤਾਵਨੀ ਦਿੱਤੀ ਹੈ।ਅੱਜ ਤੀਜੇ ਦਿਨ ਦੀ ਹੜਤਾਲ ਵਿੱਚ ਜ਼ਿਲ੍ਹਾ ਜਲੰਧਰ ਦੇ ਸਬ ਸੈਟਰਾਂ ’ਤੇ ਗੁਰਜੀਤ ਕੌਰ, ਅੰਮਿ੍ਰਤਪਾਲ ਕੌਰ, ਆਸ਼ਾ ਗੁਪਤਾ, ਕਵਿਤਾ ਰਾਣੀ, ਕੁਲਜੀਤ ਕੌਰ, ਸੁਖਨਿੰਦਰ ਕੌਰ, ਰਾਜ ਰਾਣੀ, ਚਰਨਜੀਤ ਕੌਰ, ਆਸ਼ਾ ਰਾਣੀ ਦੀ ਅਗਵਾਈ ਵਿਚ ਰੋਸ ਪ੍ਰਦਰਸਨ ਕੀਤੇ ਗਏ।

ਅੰਮ੍ਰਿਤਸਰ,(ਜਗਤਾਰ ਸਿੰਘ ਲਾਂਬਾ): ਆਸ਼ਾ ਵਰਕਰਾਂ ਤੇ ਫੈਸਿਲੀਟੇਟਰਾਂ ਵਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਕੀਤੀ ਹੜਤਾਲ ਤਹਿਤ ਅੱਜ ਤੀਜੇ ਦਿਨ ਵੀ ਸਰਕਾਰ ਖਿਲਾਫ ਰੋਸ ਵਿਖਾਵੇ ਕੀਤੇ ਗਏ। ਪਰਮਜੀਤ ਕੌਰ ਮਾਨ, ਸਰਬਜੀਤ ਕੌਰ ਅਤੇ ਰਣਜੀਤ ਦੁਲਾਰੀ ਦੀ ਅਗਵਾਈ ਹੇਠ ਤੀਜੇ ਦਿਨ ਵੱਖ ਵੱਖ ਸਬ ਸੈਂਟਰਾਂ ’ਤੇ ਰੋਸ ਵਿਖਾਵੇ ਕੀਤੇ ਗਏ।ਰੋਸ ਵਿਖਾਵਿਆਂ ਵਿੱਚ ਗੁਰਵੰਤ ਕੌਰ, ਮਨਪ੍ਰੀਤ ਕੌਰ, ਡੋਲੀ, ਪਰਵਿੰਦਰ ਕੌਰ, ਗੁਰਮੀਤ ਕੌਰ, ਜਸਵਿੰਦਰ ਕੌਰ, ਜਸਬੀਰ ਕੌਰ ਤੇ ਹੋਰ ਵੱਡੀ ਗਿਣਤੀ ਵਿਚ ਆਸ਼ਾ ਵਰਕਰ ਸ਼ਾਮਲ ਸਨ। 

ਗੁਰਦਾਸਪੁਰ:(ਜਤਿੰਦਰ ਬੈਂਸ):ਆਸ਼ਾ ਵਰਕਰਜ ਅਤੇ ਫੈਸੀਲੀਟੇਟਰਜ਼ ਯੂਨੀਅਨ ਪੰਜਾਬ ਦੇ ਸੱਦੇ ’ਤੇ ਆਸ਼ਾ ਵਰਕਰਜ਼ ਅਤੇ ਫੈਸੀਲੀਟੇਟਰਜ਼ ਵਲੋਂ ਤੀਜੇ ਦਿਨ ਵੀ ਕੰਮ ਦਾ ਮੁਕੰਮਲ ਬਾਈਕਾਟ ਕਰਕੇ ਹੜਤਾਲ ਕੀਤੀ ਗਈ।ਯੂਨੀਅਨ ਦੇ ਸਲਾਹਕਾਰ ਅਮਰਜੀਤ ਸ਼ਾਸ਼ਤਰੀ, ਰਾਜਵਿੰਦਰ ਕੌਰ ਤੇ ਬਲਵਿੰਦਰ ਕੌਰ ਅਲੀ ਸ਼ੇਰ, ਗੁਰਵਿੰਦਰ ਕੌਰ ਬਹਿਰਾਮਪੁਰ, ਅੰਚਲ ਮੱਟੂ ਬਟਾਲਾ, ਪ੍ਰਭਜੋਤ ਕੌਰ ਭਾਮ, ਮੀਰਾ ਕਾਹਨੂੰਵਾਨ ਹਾਜ਼ਰ ਸਨ।

ਗੜ੍ਹਸ਼ੰਕਰ(ਜੋਗਿੰਦਰ ਸਿੰਘ): ਆਂਗਨਵਾੜੀ ਮੁਲਾਜ਼ਮ ਯੂਨੀਅਨ ਸੀਟੂ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਅੱਜ ਇੱਥੇ ਐੱਸਡੀਐੱਮ ਦਫਤਰ ’ਚ ਮੰਗ ਪੱਤਰ ਦਿੱਤਾ ਗਿਆ। ਇਸ ਮੌਕੇ ਯੂਨੀਅਨ ਦੀ ਜ਼ਿਲ੍ਹਾ ਪ੍ਰਧਾਨ ਗੁਰਬਖਸ਼ ਕੌਰ,ਬਲਾਕ ਪ੍ਰਧਾਨ ਪਾਲੋ ਸੂਨੀ ਹਾਜ਼ਰ ਸਨ।

 

 

 

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All