ਏਟੀਐੱਮ ਪੁੱਟ ਕੇ ਪੌਣੇ ਤਿੰਨ ਲੱਖ ਰੁਪਏ ਲੁੱਟੇ

ਏਟੀਐੱਮ ਪੁੱਟ ਕੇ ਪੌਣੇ ਤਿੰਨ ਲੱਖ ਰੁਪਏ ਲੁੱਟੇ

ਫਗਵਾੜਾ ਚੋਰਾਂ ਵਲੋਂ ਪੁੱਟਿਆ ਏ.ਟੀ.ਐਮ।

ਜਸਬੀਰ ਸਿੰਘ ਚਾਨਾ

ਫਗਵਾੜਾ, 22 ਨਵੰਬਰ

ਨਜ਼ਦੀਕੀ ਪਿੰਡ ਵਿਰਕਾਂ ਵਿੱਖੇ ਤੜਕਸਾਰ ਕਾਰ ’ਚ ਸਵਾਰ ਕੁਝ ਵਿਅਕਤੀ ਕੇਨਰਾ ਬੈਂਕ ਦਾ ਏਟੀਐੱਮ ਤੋੜ ਕੇ ਕਰੀਬ ਪੌਣੇ ਤਿੰਨ ਲੱਖ ਰੁਪਏ ਦੀ ਰਾਸ਼ੀ ਲੈ ਕੇ ਫ਼ਰਾਰ ਹੋ ਗਏ। ਚੌਕੀ ਇੰਚਾਰਜ ਦੁਸਾਂਝ ਕਲਾਂ ਗੁਰਸ਼ਰਨ ਸਿੰਘ ਨੇ ਦੱਸਿਆ ਕਿ ਉਕਤ ਲੁਟੇਰੇ ਜਿਨ੍ਹਾਂ ਦੀ ਗਿਣਤੀ 3-4 ਸੀ ਕਾਰ ’ਚ ਸਵਾਰ ਹੋ ਕੇ ਆਏ। ਉਨ੍ਹਾਂ ਨੇ ਪਹਿਲਾ ਸ਼ਟਰ ਦੇ ਤਾਲੇ ਕੱਟਰ ਨਾਲ ਕੱਟੇ ਤੇ ਬਾਅਦ ’ਚ ਕੈਮਰਿਆਂ ’ਤੇ ਸਪਰੇਅ ਮਾਰ ਕੇ ਘਟਨਾ ਨੂੰ ਅੰਜਾਮ ਦਿੱਤਾ।

ਉਨ੍ਹਾਂ ਕਿਹਾ ਕਿ ਸੀਸੀਟੀਵੀ ਕੈਮਰਿਆਂ ਰਾਹੀਂ ਵੀ ਦੋਸ਼ੀਆਂ ਦੀ ਪਛਾਣ ਨਹੀਂ ਹੋ ਰਹੀ। ਘਟਨਾ ਦੀ ਸੂਚਨਾ ਮਿਲਦੇ ਸਾਰ ਡੀਐੱਸਪੀ ਫ਼ਿਲੌਰ, ਐੱਸਐੱਚਓ ਗੁਰਾਇਆ, ਸੀਆਈਏ ਸਟਾਫ਼ ਜਲੰਧਰ ਤੇ ਡਾਗ ਸਕੁਐਡਦੀਆਂ ਟੀਮਾਂ ਨੇ ਮੌਕੇ ’ਤੇ ਪੁੱਜ ਕੇ ਘਟਨਾ ਦਾ ਜਾਇਜ਼ਾ ਲਿਆ ਪਰ ਪੁਲੀਸ ਨੂੰ ਅਜੇ ਤੱਕ ਕੋਈ ਪ੍ਰਾਪਤੀ ਨਹੀਂ ਹੋ ਸਕੀ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All