ਪੱਤਰ ਪ੍ਰੇਰਕ
ਹੁਸ਼ਿਆਰਪੁਰ, 28 ਦਸੰਬਰ
ਵੇਰਕਾ ਮਿਲਕ ਪਲਾਂਟ ਹੁਸ਼ਿਆਰਪੁਰ ਦੇ ਬੋਰਡ ਆਫ਼ ਡਾਇਰੈਕਟਰਜ਼ ਵਲੋਂ ਸਰਬਸੰਮਤੀ ਨਾਲ ਹਰਵਿੰਦਰ ਸਿੰਘ ਨੂੰ ਵੇਰਕਾ ਮਿਲਕ ਪਲਾਂਟ ਹੁਸ਼ਿਆਰਪੁਰ ਦਾ ਚੇਅਰਮੈਨ, ਰਵਿੰਦਰਪਾਲ ਬੇਗਮਪੁਰ ਜੰਡਿਆਲਾ ਨੂੰ ਵਾਈਸ ਚੇਅਰਮੈਨ ਅਤੇ ਲਖਵੀਰ ਸਿਘ ਬਸਤੀ ਅੰਮ੍ਰਿਤਸਰੀਆ ਨੂੰ ਮਿਲਕਫ਼ੈੱਡ ਪੰਜਾਬ ਦਾ ਬੋਰਡ ਆਫ਼ ਡਾਇਰੈਕਟਰਜ਼ ਦਾ ਨੁਮਾਇੰਦਾ ਚੁਣਿਆ ਗਿਆ। ਸਰਕਾਰੀ ਬੁਲਾਰੇ ਨੇ ਦੱਸਿਆ ਕਿ ਵੇਰਕਾ ਮਿਲਕ ਪਲਾਂਟ ਦੇ ਬੋਰਡ ਆਫ਼ ਡਾਇਰੈਕਟਰਜ਼ ਦੀ ਚੋਣ 11 ਦਸੰਬਰ ਨੂੰ ਹੋਈ ਸੀ ਜਿਸ ਵਿਚ 11 ਮੈਂਬਰ ਬੋਰਡ ਆਫ਼ ਡਾਇਰੈਕਟਰਜ਼ ਚੁਣੇ ਗਏ ਸਨ।