ਫਗਵਾੜਾ: ਰਾਮਗੜ੍ਹੀਆ ਸੀਨੀਅਰ ਸੈਕੰਡਰੀ ਸਕੂਲ ਲੜਕੇ ਤੇ ਲੜਕੀਆਂ ਦਾ 12ਵੀਂ ਜਮਾਤ ਦਾ ਨਤੀਜਾ ਸੌ ਫ਼ੀਸਦੀ ਰਿਹਾ। ਸਕੂਲ ਪ੍ਰਿੰਸੀਪਲ ਹਰਦੀਪ ਕੌਰ ਨੇ ਦੱਸਿਆ ਕਿ ਦੇਵਿਕਾ ਨੇ 88.4 ਫੀਸਦ ਅੰਕ ਤੇ ਅਰੁਣ ਕਲੇਰ ਨੇ 85 ਫੀਸਦ ਅੰਕ ਹਾਸਲ ਕਰ ਕੇ ਪਹਿਲਾ ਸਥਾਨ ਹਾਸਲ ਕੀਤਾ। ਉਨ੍ਹਾਂ ਵਿਦਿਆਰਥੀਆਂ ਨੂੰ ਚੰਗਾ ਸਥਾਨ ਹਾਸਲ ਪ੍ਰਾਪਤ ਕਰਨ ’ਤੇ ਵਧਾਈ ਦਿੱਤੀ। ਇਸ ਮੌਕੇ ਰਾਮਗੜ੍ਹੀਆਂ ਐਜੂਕੇਸ਼ਨ ਕੌਂਸਲ ਦੀ ਚੇਅਰਪਰਸਨ ਮਨਪ੍ਰੀਤ ਕੌਰ ਭੋਗਲ, ਵਿਉਮਾ ਢੱਟ ਅਡੀਸ਼ਨਲ ਡਾਇਰੈਕਟਰ, ਰਵਨੀਤ ਕੌਰ ਭੋਗਲ ਕਾਲੜਾ, ਪ੍ਰੇਮਪਾਲ ਪੱਬੀ, ਰਜਨੀ ਗੁਪਤਾ ਨੇ ਵਿਦਿਆਰਥੀਆਂ ਨੂੰ ਵਧਾਈ ਦਿੱਤੀ। -ਪੱਤਰ ਪ੍ਰੇਰਕ