ਬਲਾਚੌਰ: ਕਾਂਗਰਸੀ ਆਗੂ ਅਜੈ ਕੁਮਾਰ ਮੰਗੂਪੁਰ ਨੇ ਬਲਾਚੌਰ ਸਬ ਡਵੀਜ਼ਨ ਦੇਕੰਢੀ ਏਰੀਏ ਦੇ ਸਕੂਲਾਂ ਦੇ ਵਿਕਾਸ ਲਈ ਪੰਜਾਬ ਸਰਕਾਰ ਵਲੋਂ ਭੇਜੀਆਂ ਗਰਾਂਟਾਂ ਦੇ ਚੈੱਕ ਵੰਡੇ। ਮੰਗੂਪੁਰ ਨੇ ਕਿਹਾ ਕਿ ਪਿੰਡ ਭੱਦੀ ਦੇ ਸਕੂਲ ਨੂੰ 6.26 ਲੱਖ, ਬੂੰਗੜੀ ਸਕੂਲ ਨੂੰ ਇੱਕ ਲੱਖ, ਮਾਹੀਪੁਰ ਸਕੂਲ ਨੂੰ 6.26 ਲੱਖ ਅਤੇ ਮੰਗੂਪੁਰ ਸਕੂਲ ਨੂੰ 10 ਲੱਖ ਰੁਪਏ ਦੀ ਗਰਾਂਟ ਦੇ ਚੈੱਕ ਜਾਰੀ ਕੀਤੇ ਗਏ ਹਨ। ਇਸ ਮੌਕੇ ਅਜੈ ਕੁਮਾਰ ਮੰਗੂਪੁਰ ਨੇ ਵਿਦਿਆਰਥੀਆਂ ਨੂੰ ਗਰਮ ਕੋਟੀਆਂ ਵੀ ਵੰਡੀਆਂ। ਇਸ ਮੌਕੇ ਰਾਜ ਕੁਮਾਰ ਬੂੰਗੜੀ, ਮਹਿੰਦਰ ਪਾਲ ਸਰਪੰਚ, ਹੇਮੰਤ ਕੁਮਾਰ ਬਲਾਕ ਸੰਮਤੀ ਮੈਂਬਰ, ਬਲਦੇਵ ਸਰਪੰਚ ਅਤੇ ਗੀਤਾ ਦੇਵੀ ਸਰਪੰਚ ਆਦਿ ਪਤਵੰਤੇ ਵੀ ਮੌਜੂਦ ਸਨ। -ਨਿੱਜੀ ਪੱਤਰ ਪ੍ਰੇਰਕ