ਸ਼ਾਹਕੋਟ: ਇਲਾਕੇ ਦੇ ਦੋ ਪਿੰਡਾਂ ਵਿੱਚ ਸਮਾਜ ਸੇਵੀ ਸੰਸਥਾਵਾਂ ਵੱਲੋਂ 25 ਲੋੜਵੰਦ ਲੜਕੀਆਂ ਦੇ ਸਮੂਹਿਕ ਆਨੰਦ ਕਾਰਜ ਰਚਾਏ ਗਏ। ਪਿੰਡ ਗਿੱਲ ’ਚ ਗਿੱਲ ਨੌਜਵਾਨ ਸਭਾ ਨੇ ਪਰਵਾਸੀ ਭਾਰਤੀਆਂ ਦੇ ਸਹਿਯੋਗ ਨਾਲ 5 ਲੋੜਵੰਦ ਲੜਕੀਆਂ ਦੇ ਸਮੂਹਿਕ ਆਨੰਦ ਕਾਰਜ ਕਰਵਾਏ। ਲੜਕੀਆਂ ਨੂੰ ਸਾਈਂ ਬੱਗੋ ਨੇ ਬਾਪ ਦੇ ਫਰਜ਼ ਨਿਭਾਏ। ਸਭਾ ਨੇ ਲੜਕੀਆਂ ਨੂੰ ਜ਼ਰੂਰੀ ਘਰੇਲੂ ਸਾਮਾਨ ਵੀ ਦਿੱਤਾ। ਇਸੇ ਤਰ੍ਹਾਂ ਪਿੰਡ ਮਾਣਕ ਵਿੱਚ ਕਰਵਾਏ 16 ਵੇਂ ਵਿਆਹ ਸਮਾਗਮਮ ਵਿੱਚ 20 ਲੋੜਵੰਦ ਲੜਕੀਆਂ ਦੇ ਸਮੂਹਿਕ ਵਿਆਹ ਕਰਵਾਏ ਗਏ। ਵਿਆਹ ਸਮਾਗਮ ’ਚ ਪ੍ਰਬੰਧਕਾਂ ਨੇ ਸਮਾਜਿਕ ਕੁਰੀਤੀਆਂ ਖ਼ਿਲਾਫ਼ ਇਕਜੁੱਟ ਹੋ ਕੇ ਉਨ੍ਹਾਂ ਦੇ ਖਾਤਮੇ ਦਾ ਸੰਦੇਸ਼ ਦਿੱਤਾ। -ਪੱਤਰ ਪ੍ਰੇਰਕ