ਪੱਤਰ ਪ੍ਰੇਰਕ
ਫਗਵਾੜਾ, 19 ਸਤੰਬਰ
ਫਗਵਾੜਾ ਸ਼ਹਿਰ ’ਚ ਚੋਰਾਂ ਨੇ ਇੱਥੇ ਜੀਟੀਰੋਡ ’ਤੇ ਦੰਦਾਂ ਦੇ ਪ੍ਰਮੁੱਖ ਡਾਕਟਰ ਦੇ ਕਲੀਨਿਕ ਅਤੇ ਇੱਕ ਕੋਲਡਰਿੰਕਸ ਦੀ ਦੁਕਾਨ ਨੂੰ ਨਿਸ਼ਾਨਾ ਬਣਾਇਆ ਹੈ। ਡਾਕਟਰ ਸੁਮੀਰ ਵਰਮਾ (32 ਪੀਅਰਲ ਕਲੀਨਿਕ) ਦੇ ਪਿਤਾ ਅਸ਼ੋਕ ਕੋੜਾ ਨੇ ਦੱਸਿਆ ਕਿ ਚੋਰ ਦੁਕਾਨ ਅੰਦਰੋਂ ਇੱਕ ਆਈ-ਪੈਂਡ, ਮਾਡਮ ਤੇ ਹੋਰ ਸਾਮਾਨ ਚੋਰੀ ਕਰਕੇ ਲੈ ਗਏ। ਸੇ ਤਰ੍ਹਾਂ ਚੋਰਾਂ ਨੇ ਨਾਲ ਲੱਗਦੀ ਦੀਪਕ ਕੋਲਡਰਿੰਕਸ ਦੀ ਦੁਕਾਨ ਦੇ ਮਾਲਕ ਨੇ ਦੱਸਿਆ ਕਿ ਚੋਰਾਂ ਨੇ ਦਰਵਾਜ਼ਾ ਪੁੱਟ ਕੇ ਅੰਦਰ ਦਾਖ਼ਲ ਹੋਏ ਤੇ ਉਨ੍ਹਾਂ ਅੰਦਰੋਂ 2 ਤੋਂ 3 ਹਜ਼ਾਰ ਦੀ ਨਕਦੀ ਤੇ 5 ਕੇਨ ਕੋਲਡਰਿੰਕਸ ਦੇ ਚੋਰੀ ਕਰਕੇ ਲੈ ਗਏ ਹਨ ਤੇ ਉਨ੍ਹਾਂ ਦਾ ਕਰੀਬ 20 ਹਜ਼ਾਰ ਦਾ ਨੁਕਸਾਨ ਹੋਇਆ ਹੈ। ਪੁਲੀਸ ਵਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।