ਪੱਤਰ ਪ੍ਰੇਰਕ
ਫਗਵਾੜਾ, 2 ਅਕਤੂਬਰ
ਸਿਟੀ ਪੁਲੀਸ ਨੇ ਚੋਰੀਆਂ ਕਰਨ ਵਾਲੇ ਗਰੋਹ ਦੇ ਦੋ ਮੈਂਬਰਾਂ ਨੂੰ ਕਾਬੂ ਕਰਕੇ ਉਨ੍ਹਾਂ ਪਾਸੋਂ ਚੋਰੀ ਦੀਆਂ ਦੋ ਐਕਟਿਵਾ ਬਰਾਮਦ ਕਰਕੇ ਧਾਰਾ 379 ਆਈ.ਪੀ.ਸੀ ਤਹਿਤ ਕੇਸ ਦਰਜ ਕੀਤਾ ਹੈ। ਐਸ.ਐਚ.ਓ. ਸਿਟੀ ਅਮਨਦੀਪ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਪੁਲੀਸ ਪਾਰਟੀ ਨੂੰ ਸੂਚਨਾ ਮਿਲੀ ਸੀ ਕਿ ਇਹ ਵਿਅਕਤੀ ਜੋ ਕਿ ਚੋਰੀਆਂ ਕਰਨ ਦੇ ਆਦੀ ਹਨ। ਪੁਲੀਸ ਨੇ ਕੁਲਦੀਪ ਅਤੇ ਮੁੰਨਾ ਨੂੰ ਕਾਬੂ ਕਰਕੇ ਇਨ੍ਹਾਂ ਪਾਸੋਂ ਕੀਤੀ ਪੁੱਛਗਿੱਛ ਦੌਰਾਨ ਚੋਰੀ ਦੀਆਂ ਦੋ ਐਕਟਿਵਾ ਬਰਾਮਦ ਕੀਤੀਆਂ ਹਨ। ਉਨ੍ਹਾਂ ਪੁੱਛਗਿੱਛ ਦੌਰਾਨ ਮੰਨਿਆ ਕਿ ਇੱਕ ਐਕਟਿਵਾ ਉਨ੍ਹਾਂ ਰਾਮਾਮੰਡੀ ਤੇ ਇੱਕ ਐਕਟਿਵਾ ਹਾਂਡਾ ਕੰਪਲੈਂਕਸ ਲਾਗਿਉਂ ਚੋਰੀ ਕੀਤੀ ਸੀ। ਜਿਸ ਸਬੰਧ ’ਚ ਪੁਲੀਸ ਨੇ ਕੁਲਦੀਪ ਸਿੰਘ ਪੁੱਤਰ ਰਾਮ ਸਿੰਘ ਵਾਸੀ ਮਹੇੜੂ ਕਾਲੋਨੀ, ਮੁੰਨਾ ਕੁਮਾਰ ਪੁੱਤਰ ਛੋਟੂ ਰਾਮ ਵਾਸੀ ਸੂੰਢ ਕਾਲੋਨੀ ਹੁਸ਼ਿਆਰਪੁਰ ਰੋਡ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਉਨ੍ਹਾਂ ਦੱਸਿਆ ਕਿ ਕੁਲਦੀਪ ਸਿੰਘ ਜਿਸ ’ਤੇ ਪਹਿਲਾਂ ਵੀ 5-6 ਚੋਰੀ ਦੇ ਮੁਕੱਦਮੇ ਦਰਜ ਹਨ। ਉਨ੍ਹਾਂ ਦੱਸਿਆ ਕਿ ਇਨ੍ਹਾਂ ਟੈਲੀਫੋਨ ਐਕਸਚੇਂਜ ਤੋਂ ਤਾਰਾਂ ਚੋਰੀ ਕਰਨੀਆਂ ਵੀ ਮੰਨੀਆ ਹਨ।