ਪੱਤਰ ਪ੍ਰੇਰਕ
ਸ਼ਾਹਕੋਟ, 5 ਅਕਤੂਬਰ
ਇੰਗਲੈਂਡ ਵਿੱਚ ਕਬੱਡੀ ਕੱਪ ਜਿੱਤ ਕੇ ਦੇਸ਼ ਪਰਤਣ ਵਾਲੇ ਕੌਮਾਂਤਰੀ ਕਬੱਡੀ ਖਿਡਾਰੀ ਮੀਕਾ ਰੇੜ੍ਹਵਾਂ ਦਾ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੀ ਜ਼ਿਲ੍ਹਾ ਜਲੰਧਰ ਇਕਾਈ ਨੇ ਅੱਜ ਸ਼ਾਹਕੋਟ ਵਿੱਚ ਭਰਵਾਂ ਸਵਾਗਤ ਕੀਤਾ। ਜ਼ਿਲ੍ਹਾ ਪ੍ਰਧਾਨ ਸਲਵਿੰਦਰ ਸਿੰਘ ਜਾਣੀਆਂ, ਸਕੱਤਰ ਜਰਨੈਲ ਸਿੰਘ ਰਾਮੇ ਅਤੇ ਪ੍ਰੈੱਸ ਸਕੱਤਰ ਹਰਪ੍ਰੀਤ ਸਿੰਘ ਕੋਟਲੀ ਨੇ ਕਬੱਡੀ ਖਿਡਾਰੀ ਦੇ ਸਵਾਗਤ ਮੌਕੇ ਦੱਸਿਆ ਕਿ ਮੀਕਾ ਰੇੜ੍ਹਵਾਂ ਇੰਗਲੈਂਡ ਵਿਚ ਹੋਏ ਇੰਗਲੈਡ ਕਬੱਡੀ ਕੱਪ ’ਚ ਭਾਗ ਲੈਣ ਲਈ ਇੰਗਲੈਂਡ ਗਈ ਭਾਰਤੀ ਟੀਮ ਦਾ ਹਿੱਸਾ ਸੀ। ਭਾਰਤੀ ਟੀਮ ਨੇ ਕਬੱਡੀ ਦੇ ਸਾਰੇ ਮੈਚ ਜਿੱਤ ਕੇ ਕੱਪ ’ਤੇ ਕਬਜ਼ਾ ਕੀਤਾ ਹੈ। ਇਸ ਮੌਕੇ ਬਲਜਿੰਦਰ ਸਿੰਘ, ਰਜਿੰਦਰ ਸਿੰਘ, ਲਵਪ੍ਰੀਤ ਸਿੰਘ, ਗੁਰਪਾਲ ਸਿੰਘ, ਸ਼ੇਰ ਸਿੰਘ, ਮੇਜਰ ਸਿੰਘ, ਹਰਪ੍ਰੀਤ ਸਿੰਘ ਅਤੇ ਤੇਜਾ ਸਿੰਘ ਹਾਜ਼ਰ ਸਨ।