ਪੱਤਰ ਪ੍ਰੇਰਕ
ਫਗਵਾੜਾ, 26 ਸਤੰਬਰ
ਭਾਜਪਾ ਦੇ ਸਾਬਕਾ ਕੌਂਸਲਰ ਵਿੱਕੀ ਸੂਦ ਜੋ ਪਿਛਲੀਆਂ ਵਿਧਾਨ ਸਭਾ ਚੋਣਾ ਦੌਰਾਨ ਭਾਜਪਾ ਛੱਡ ਕੇ ਕਾਂਗਰਸ ’ਚ ਸ਼ਾਮਲ ਹੋ ਗਏ ਸਨ ਉਹ ਅੱਜ ਮੁੜ ਭਾਜਪਾ ’ਚ ਸ਼ਾਮਲ ਹੋ ਗਏ ਹਨ। ਜਿਨ੍ਹਾਂ ਨੂੰ ਸ਼ਾਮਿਲ ਕਰਨ ਲਈ ਚੱਕਹਕੀਮ ਵਿਖੇ ਸਮਾਗਮ ਕੀਤਾ ਗਿਆ ਜਿਸ ’ਚ ਕੇਂਦਰੀ ਮੰਤਰੀ ਸੋਮ ਪ੍ਰਕਾਸ਼ ਪੁੱਜੇ ਤੇ ਵਿੱਕੀ ਸੂਦ ਦਾ ਸਿਰੋਪਾ ਪਾ ਕੇ ਪਾਰਟੀ ’ਚ ਆਉਣ ਤੇ ਸੁਆਗਤ ਕੀਤਾ।ਇਸ ਮੌਕੇ ਭਾਜਪਾ ਦੇ ਕਿਸਾਨ ਵਿੰਗ ਦੇ ਕੌਮੀ ਆਗੂ ਅਵਤਾਰ ਸਿੰਘ ਮੰਡ, ਸਾਬਕਾ ਮੇਅਰ ਅਰੁਣ ਖੋਸਲਾ, ਬਲਾਕ ਪ੍ਰਧਾਨ ਪਰਮਜੀਤ ਸਿੰਘ ਚਾਚੋਕੀ, ਦੇਵ ਸ਼ਰਮਾ, ਸੰਜੂ ਚਾਹਲ, ਸ਼ਾਲੂ ਚੋਪੜਾ, ਰਾਜ ਕੁਮਾਰ ਗੁਪਤਾ, ਮਹਿੰਦਰ ਜੈਨ, ਬੱਲੂ ਵਾਲੀਆ, ਨਿਤਿਨ ਚੱਢਾ, ਜੀਤਾ ਪੰਡਵਾਂ, ਗਗਨਦੀਪ ਸੋਨੀ ਵੀ ਸ਼ਾਮਲ ਸਨ।