ਗੜ੍ਹਸ਼ੰਕਰ: ਪਿੰਡ ਚੱਕ ਗੁਰੂ ਵਿੱਚ ਪੈਂਦੇ ਇੱਕ ਛੱਪੜ ’ਚ ਕਰੰਟ ਆਉਣ ਕਾਰਨ ਇੱਕ ਗੁੱਜਰ ਪਰਿਵਾਰ ਦੀਆਂ ਪੰਜ ਮੱਝਾਂ ਅਤੇ ਇੱਕ ਗਾਂ ਮਰ ਗਈ ਹੈ। ਜਾਣਕਾਰੀ ਅਨੁਸਾਰ ਭਾਊ ਆਪਣੀ ਭੈਣ ਨਾਲ ਪਿੰਡ ਚੱਕ ਗੁਰੂ ਵੱਲ ਪਸ਼ੂ ਚਾਰਨ ਆਇਆ ਸੀ ਜਿਸ ਦੌਰਾਨ ਮੱਝਾਂ ਨਹਾਉਣ ਲਈ ਪਿੰਡ ਦੇ ਲਹਿੰਦੇ ਪਾਸੇ ਪੈਂਦੇ ਇੱਕ ਛੱਪੜ ਵਿੱਚ ਵੜ ਗਈਆਂ । ਅਚਾਨਕ ਛੱਪੜ ਨੇੜੇ ਲੱਗੇ ਬਿਜਲੀ ਦੇ ਇੱਕ ਟਰਾਂਸਫਾਰਮਰ ਦੀ ਪਾਣੀ ਵਿੱਚ ਲੱਗੀ ਹੋਈ ਇੱਕ ਖਿੱਚ ਰਾਹੀਂ ਆਏ ਕਰੰਟ ਕਾਰਨ ਪੰਜ ਮੱਝਾਂ ਅਤੇ ਇੱਕ ਗਾਂ ਦੀ ਮੌਤ ਹੋ ਗਈ ਜਦਕਿ ਕਰੰਟ ਆਉਣ ਤੋਂ ਕੁੱਝ ਮਿੰਟ ਪਹਿਲਾਂ ਹੀ ਬਾਕੀ ਮੱਝਾਂ ਛੱਪੜ ’ਚੋਂ ਬਾਹਰ ਨਿਕਲ ਚੁੱਕੀਆਂ ਸਨ। ਇਸ ਸਬੰਧੀ ਖ਼ਬਰ ਲਿਖੇ ਜਾਣ ਤੱਕ ਪਾਵਰਕੌਮ ਅਧਿਕਾਰੀਆਂ ਵੱਲੋਂ ਮੌਕੇ ’ਤੇ ਪਹੁੰਚ ਕੇ ਕਾਰਵਾਈ ਕੀਤੀ ਜਾ ਰਹੀ ਸੀ। -ਨਿੱਜੀ ਪੱਤਰ ਪ੍ਰੇਰਕ