ਜਸਬੀਰ ਸਿੰਘ ਚਾਨਾ
ਫਗਵਾੜਾ, 17 ਮਈ
ਇੱਥੋਂ ਦੇ ਗੋਲਡਨ ਸੰਧੜ ਸ਼ੂਗਰ ਮਿੱਲ ਦੇ ਜੀ.ਟੀ.ਰੋਡ ’ਤੇ ਬੱਸ ਸਟੈਂਡ ਲਾਗੇ ਸਥਿਤ ਗੁਦਾਮ ਨੂੰ ਅੱਜ ਸ਼ਾਮ ਅੱਗ ਲੱਗਣ ਕਾਰਨ ਖੰਡ ਦੀਆਂ ਸੈਂਕੜੇ ਬੋਰੀਆਂ ਸੜ ਕੇ ਸੁਆਹ ਹੋ ਗਈਆਂ। ਘਟਨਾ ਦੀ ਸੂਚਨਾ ਮਿਲਦਿਆਂ ਸਾਰ ਫਾਇਰ ਬ੍ਰਿਗੇਡ ਦੀਆਂ ਕਰੀਬ ਤਿੰਨ ਗੱਡੀਆਂ ਫਾਇਰ ਅਫ਼ਸਰ ਸੁਰਿੰਦਰ ਕੁਮਾਰ ਦੀ ਅਗਵਾਈ ’ਚ ਪੁੱਜੀਆਂ ਜਿਨ੍ਹਾਂ ਨੇ ਬੜੀ ਜੱਦੋ-ਜਹਿਦ ਨਾਲ ਕਰੀਬ 8 ਵਜੇ ਤੱਕ ਅੱਗ ’ਤੇ ਕਾਬੂ ਪਾਇਆ। ਅੱਗ ਲੱਗਣ ਦੇ ਕਾਰਨਾਂ ਅਤੇ ਨੁਕਸਾਨ ਬਾਰੇ ਹਾਲੇ ਕੁਝ ਪਤਾ ਨਹੀਂ ਲੱਗ ਸਕਿਆ।
ਘਟਨਾ ਦੀ ਜਾਣਕਾਰੀ ਮਿਲਦਿਆਂ ਸਾਰ ਐੱਸ.ਡੀ.ਐੱਮ. ਕੁਲਪ੍ਰੀਤ ਸਿੰਘ ਮੌਕੇ ’ਤੇ ਪੁੱਜੇ ਅਤੇ ਫਾਇਰ ਅਫ਼ਸਰਾਂ ਨੂੰ ਅੱਗ ’ਤੇ ਛੇਤੀ ਕਾਬੂ ਪਾਉਣ ਦੀਆਂ ਹਦਾਇਤਾ ਦਿੱਤੀਆ। ਐੱਸ.ਡੀ.ਐੱਮ ਨੇ ਦੱਸਿਆ ਕਿ ਨੁਕਸਾਨ ਬਾਰੇ ਕੋਈ ਅਨੁਮਾਨ ਨਹੀਂ ਲੱਗਿਆ। ਇਸ ਸਬੰਧੀ ਕੱਲ੍ਹ ਮਿੱਲ ਅਧਿਕਾਰੀਆਂ ਤੋਂ ਰਿਪੋਰਟ ਪ੍ਰਾਪਤ ਕੀਤੀ ਜਾਵੇਗੀ। ਉੱਧਰ ਅੱਗ ਲੱਗਣ ਨਾਲ ਗੁਦਾਮ ’ਚ ਪੂਰੀ ਤਰ੍ਹਾਂ ਧੂੰਆਂ ਹੀ ਭਰਿਆ ਹੋਇਆ ਸੀ।