ਆਦਮਪੁਰ ਦੋਆਬਾ: ਈਸਾਈ ਪਰਿਵਾਰ ਦਾ ਬੱਚਾ ਆਸ਼ੂ ਪੁੱਤਰ ਐਡਵਿਨ ਗੁਰਦਾਸਪੁਰ ਦਾ ਰਹਿਣ ਵਾਲਾ ਹੈ,ਜੋ ਨਸ਼ੇੇ ਕਰਨ ਲਗ ਗਿਆ। ਬੋਲਸਟਿਰ ਨਸ਼ਾ ਛੁਡਾਊ ਕੇਂਦਰ ਜਲੰਧਰ ਦੇ ਮਾਲਕ ਪਰਵਿੰਦਰ ਸਿੰਘ ਮੰਗਾ ਨੇ ਦੱਸਿਆ ਕਿ ਉਸ ਦਾ ਲਗਪਗ ਛੇ ਮਹੀਨੇ ਇਲਾਜ ਕਰਵਾਇਆ ਗਿਆ,ਜਿਸ ਨਾਲ ਉਹ ਨੌਂ ਬਰ ਨੌਂ ਹੋ ਗਿਆ ਅਤੇ ਬੀਮਾਰੀ ਦੌਰਾਨ ਸਿਖ ਤਾਲਮੇਲ ਕਮੇਟੀ ਨੇ ਸਾਰਾ ਬਿਲ ਅਦਾ ਕਰ ਦਿੱਤਾ। ਅੱਜ ਆਸ਼ੂ ਦੀ ਮਾਤਾ ਸੁਨੀਤਾ ਦੇਵੀ ਨੇ ਸਿੱਖ ਤਾਲਮੇਲ ਕਮੇਟੀ ਦੇ ਦਫਤਰ ਵਿੱਚ ਆ ਕੇ ਸਮੁਚੇ ਸਿੱਖ ਤਾਲਮੇਲ ਕਮੇਟੀ ਦੇ ਮੈਂਬਰਾਂ ਦਾ ਧੰਨਵਾਦ ਕੀਤਾ। ਇਸ ਮੌਕੇ ਸਿੱਖ ਤਾਲਮੇਲ ਕਮੇਟੀ ਦੇ ਮੈਂਬਰਾਂ ਤੇਜਿੰਦਰ ਸਿੰਘ ਪ੍ਰਦੇਸੀ,ਹਰਪਾਲ ਸਿੰਘ ਚੱਢਾ,ਹਰਪ੍ਰੀਤ ਸਿੰਘ ਨੀਟੂ,ਗੁਰਵਿੰਦਰ ਸਿੰਘ ਸਿੱਧੂ ਅਤੇ ਵਿੱਕੀ ਸਿੰਘ ਖਾਲਸਾ ਨੇ ਦੱਸਿਆ ਕਿ ਕਮੇਟੀ ਵੱਲੋਂ ਲੋੜਵੰਦਾਂ ਮਦਦ ਦੀ ਮਦਦ ਕੀਤੀ ਜਾਂਦੀ ਹੈ। -ਪੱਤਰ ਪ੍ਰੇਰਕ