ਪੱਤਰ ਪ੍ਰੇਰਕ
ਫਗਵਾੜਾ, 18 ਫਰਵਰੀ
ਮਹਿਲਾ ਨਾਲ ਸਮੂਹਿਕ ਬਲਾਤਕਾਰ ਕਰਨ ਦੇ ਸਬੰਧ ’ਚ ਸਦਰ ਪੁਲੀਸ ਨੇ ਪੰਜ ਜਣਿਆਂ ਖਿਲਾਫ਼ ਕੇਸ ਦਰਜ ਕਰਕੇ ਅਗਲੀ ਕਾਰਵਾਈ ਲਈ ਮਾਮਲਾ ਥਾਣਾ ਬਲੋਵਾਲ ਜ਼ਿਲ੍ਹਾ ਹੁਸ਼ਿਆਪੁਰ ਨੂੰ ਭੇਜ ਦਿੱਤਾ ਹੈ। ਐਸਐਚਓ ਜਤਿੰਦਰ ਕੁਮਾਰ ਨੇ ਦੱਸਿਆ ਕਿ ਸ਼ਿਕਾਇਤਕਰਤਾ ਮਹਿਲਾ ਅਨੁਸਾਰ 16 ਫਰਵਰੀ ਉਹ ਆਪਣੇ ਪੁੱਤਰ ਨੂੰ ਲੈ ਕੇ ਦਵਾਈ ਲੈਣ ਮਿਰਜਾਪੁਰ ਜਾ ਰਹੀ ਸੀ ਤਾਂ ਰਸਤੇ ’ਚ ਬਨਾਰਸੀ ਦੇਵ ਪਤਨੀ ਸੰਜੇ ਪਾਸਵਾਨ ਵਾਸੀ ਰਾਜੋਵਾਲ, ਸੁੰਬਾ, ਸਰੋਜ, ਰੰਜਾ, ਸੋਨੂੰ ਮਾਰੂਤੀ ਕਾਰ ’ਚ ਆਏ ਤੇ ਬਹਾਨੇ ਬਿਠਾ ਕੇ ਲੈ ਗਏ। ਸਰੋਜ ਕੋਲ ਪਿਸਤੌਲ ਸੀ ਤੇ ਥੋੜ੍ਹੀ ਦੂਰ ਜਾ ਕੇ ਉਸ ਦੇ ਲੜਕੇ ਨੂੰ ਲੈ ਕੇ ਬਨਾਰਸੀ ਤੇ ਸੂੰਬਾ ਉੱਤਰ ਗਈਆਂ। ਸਰੋਜ, ਰੰਜਾ ਤੇ ਸੋਨੂੰ ਨੇ ਦੂਰ ਜੰਗਲ ’ਚ ਲਿਜਾ ਕੇ ਉਸ ਨਾਲ ਜਬਰ ਜਨਾਹ ਕੀਤਾ।