ਪੱਤਰ ਪ੍ਰੇਰਕ
ਫਗਵਾੜਾ, 9 ਅਪੈਰਲ
ਇੱਕ ਘਰ ’ਚ ਦਾਖ਼ਲ ਹੋ ਕੇ ਮਹਿਲਾ ਨਾਲ ਅਸ਼ਲੀਲ ਹਰਕਤਾਂ ਕਰਨ ਤੇ ਉਸਦੇ ਪਤੀ ਦੀ ਕੁੱਟਮਾਰ ਕਰਨ ਦੇ ਸਬੰਧ ’ਚ ਸਤਨਾਮਪੁਰਾ ਪੁਲੀਸ ਨੇ ਇੱਕ ਵਿਅਕਤੀ ਖਿਲਾਫ਼ ਧਾਰਾ 452, 354-ਏ, 323, 325 ਤਹਿਤ ਕੇਸ ਦਰਜ ਕੀਤਾ ਹੈ। ਐੱਸਪੀ ਹਰਿੰਦਰ ਸਿੰਘ ਪਰਮਾਰ ਨੇ ਦੱਸਿਆ ਕਿ ਸ਼ਿਕਾਇਤਕਰਤਾ ਅਮਰਜੀਤ ਕੌਰ ਪਤਨੀ ਕੁਲਵਿੰਦਰ ਸਿੰਘ ਨੇ ਪੁਲੀਸ ਨੂੰ ਦਿੱਤੀ ਸ਼ਿਕਾਇਤ ’ਚ ਦੱਸਿਆ ਕਿ 1 ਅਪਰੈਲ ਨੂੰ ਉਹ ਪਰਿਵਾਰ ਸਮੇਤ ਘਰ ’ਚ ਮੌਜੂਦ ਸੀ ਤਾਂ ਉਸਦਾ ਗੁਆਂਢੀ ਮਨਦੀਪ ਸਿੰਘ ਉਨ੍ਹਾਂ ਦੇ ਘਰ ਆਇਆ ਤੇ ਉਸਦੇ ਪਤੀ ਨੂੰ ਕਹਿਣ ਲੱਗਾ ਕਿ ਉਸ ਨੇ ਉਸਦੀ ਪਤਨੀ ਨਾਲ ਵਿਆਹ ਕਰਵਾਉਣਾ ਹੈ। ਜਦੋਂ ਉਸਦੇ ਪਤੀ ਨੇ ਉਸ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਤਾਂ ਮਨਦੀਪ ਸਿੰਘ ਨੇ ਗਾਲੀ ਗਲੋਚ ਸ਼ੁਰੂ ਕਰ ਦਿੱਤਾ ਤੇ ਗੰਡਾਸੀ ਲਿਆ ਕੇ ਉਸ ਨਾਲ ਅਸ਼ਲੀਲ ਹਰਕਤਾਂ ਕਰਨ ਲੱਗਾ ਤੇ ਉਸਦੀ ਤੇ ਉਸਦੇ ਪਤੀ ਦੀ ਕੁੱਟਮਾਰ ਕੀਤੀ। ਇਸ ਸਬੰਧ ’ਚ ਪੁਲੀਸ ਨੇ ਮਨਦੀਪ ਸਿੰਘ ਵਾਸੀ ਨੰਗਲ ਖਿਲਾਫ਼ ਕੇਸ ਦਰਜ ਕਰ ਲਿਆ ਹੈ।