ਪੱਤਰ ਪ੍ਰੇਰਕ
ਫਗਵਾੜਾ, 5 ਅਪਰੈਲ
ਲਵਲੀ ਯੂਨੀਵਰਸਿਟੀ ਦੇ ਇੱਕ ਵਿਦਿਆਰਥੀ ਪਾਸੋਂ ਲੈਪਟਾਪ ਤੇ ਮੋਬਾਈਲ ਫੋਨ ਖੋਹ ਕੇ ਲੈ ਜਾਣ ਵਾਲੇ ਦੋ ਨੌਜਵਾਨਾਂ ਖਿਲਾਫ਼ ਸਤਨਾਮਪੁਰਾ ਪੁਲੀਸ ਨੇ ਧਾਰਾ 379-ਬੀ ਆਈਪੀਸੀ ਤਹਿਤ ਕੇਸ ਦਰਜ ਕੀਤਾ ਹੈ। ਐੱਸਐੱਚਓ ਸਤਨਾਮਪੁਰਾ ਹਰਜੀਤ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸ਼ਿਕਾਇਤ ਕਰਤਾ ਦਾਵਾ ਤਾਮਾਂਗ ਪੁੱਤਰ ਹੋਮ ਬਦਰ ਤਾਮਾਂਗ ਹਾਲ ਵਾਸੀ ਮਹੇੜੂ ਨੇ ਦੱਸਿਆ ਕਿ ਉਹ ਲਵਲੀ ਯੂਨੀਵਰਸਿਟੀ ਦਾ ਵਿਦਿਆਰਥੀ ਹੈ। ਉਹ ਆਪਣੇ ਦੋਸਤ ਨਾਲ ਸ਼ਾਮ ਨੂੰ ਪੀ.ਜੀ ਤੋਂ ਬਾਹਰ ਖਾਣ ਪੀਣ ਲਈ ਗਏ ਸਨ ਤੇ ਅਚਾਨਕ ਦੋ ਨੌਜਵਾਨ ਆਏ ਤੇ ਉਸ ਦਾ ਲੈਪਟਾਪ ਅਤੇ ਮੋਬਾਈਲ ਫੋਨ ਖੋਹ ਕੇ ਲੈ ਗਏ।