ਪੱਤਰ ਪ੍ਰੇਰਕ
ਫਗਵਾੜਾ, 9 ਜੂਨ
ਮਹਿਲਾ ਨੂੰ ਆਪਣੀਆਂ ਗੱਲਾਂ ’ਚ ਲਾ ਕੇ ਧੋਖੇ ਨਾਲ ਗਹਿਣੇ ਲਿਜਾਣ ਸਬੰਧੀ ਸਿਟੀ ਪੁਲੀਸ ਨੇ ਅਣਪਛਾਤਿਆਂ ਖ਼ਿਲਾਫ਼ ਧਾਰਾ 420, 120-ਬੀ ਤਹਿਤ ਕੇਸ ਦਰਜ ਕੀਤਾ ਹੈ। ਐੱਸਐੱਚਓ ਸਿਟੀ ਅਮਨਦੀਪ ਨਾਹਰ ਨੇ ਦੱਸਿਆ ਕਿ ਸ਼ਿਕਾਇਤ ਕਰਤਾ ਬਲਵੀਰ ਕੌਰ ਪਤਨੀ ਵਿਜੈ ਕੁਮਾਰ ਵਾਸੀ ਗੁਰੂ ਤੇਗ ਬਹਾਦਰ ਨੇ ਪੁਲੀਸ ਨੂੰ ਦਿੱਤੀ ਸ਼ਿਕਾਇਤ ’ਚ ਦੱਸਿਆ ਕਿ ਉਸ ਦੀ ਘਰ ’ਚ ਹੀ ਦੁਕਾਨ ਹੈ। 7 ਜੂਨ ਨੂੰ ਉਹ ਆਪਣੀ ਦੁਕਾਨ ’ਤੇ ਮੌਜੂਦ ਸੀ ਤਾਂ ਇੱਕ ਵਿਅਕਤੀ ਨੇ ਧੋਖਾਧੜੀ ਨਾਲ ਉਸ ਨੂੰ ਆਪਣੀਆਂ ਗੱਲਾਂ ’ਚ ਲਾ ਕੇ ਧੋਖੇ ਨਾਲ ਸਾਰੇ ਗਹਿਣੇ ਲੈ ਕੇ ਫ਼ਰਾਰ ਹੋ ਗਏ ਜਿਸ ’ਚ ਉਸ ਦੇ 7 ਤੋਲੇ ਦੇ ਗਹਿਣੇ ਸਨ। ਇਸ ਸਬੰਧੀ ਪੁਲੀਸ ਨੇ ਅਣਪਛਾਤਿਆਂ ਖ਼ਿਲਾਫ਼ ਕੇਸ ਦਰਜ ਕੀਤਾ ਹੈ।