ਪੱਤਰ ਪ੍ਰੇਰਕ
ਭੋਗਪੁਰ, 13 ਜੁਲਾਈ
ਇੱਥੋਂ ਨੇੜਲੇ ਪਿੰਡ ਲੜੋਆ ਵਾਸੀ ਹਰਜੀਤ ਸਿੰਘ ਦੀ ਮਲੇਸ਼ੀਆ ਵਿੱਚ ਭੇਤਭਰੀ ਹਾਲਤ ਵਿੱਚ ਮੌਤ ਹੋ ਗਈ। ਪ੍ਰਾਪਤ ਜਾਣਕਾਰੀ ਅਨੁਸਾਰ ਹਰਜੀਤ ਸਿੰਘ ਚਾਰ ਸਾਲ ਪਹਿਲਾਂ ਮਲੇਸ਼ੀਆ ਗਿਆ ਸੀ। ਉਹ ਰੋਜ਼ਾਨਾ ਮਲੇਸ਼ੀਆ ਵਿੱਚ ਗੁਰਦੁਆਰਾ ਸਾਹਿਬ ਜਾਂਦਾ ਸੀ। ਉਸ ਦੀ ਮੁੱਖ ਗ੍ਰੰਥੀ ਨਾਲ ਚੰਗੀ ਜਾਣ ਪਛਾਣ ਹੋ ਗਈ ਸੀ। ਹਰਜੀਤ ਦੀ ਮੌਤ ਬਾਰੇ ਪਤਾ ਲੱਗਣ ’ਤੇ ਗ੍ਰੰਥੀ ਨੇ ਮਲੇਸ਼ੀਆ ਤੋਂ ਪਰਤੇ ਨਵਾਂਸ਼ਹਿਰ ਵਾਸੀ ਪ੍ਰੇਮ ਨੂੰ ਮ੍ਰਿਤਕ ਦੇ ਪਰਿਵਾਰ ਨੂੰ ਘਟਨਾ ਬਾਰੇ ਸੂਚਿਤ ਕਰਨ ਲਈ ਕਿਹਾ। ਉਸ ਦੀ ਮੌਤ ਦੇ ਕਾਰਨਾਂ ਬਾਰੇ ਕੁੱਝ ਨਹੀਂ ਪਤਾ ਲੱਗ ਰਿਹਾ ਪਰ ਗ੍ਰੰਥੀ ਦਾ ਕਹਿਣਾ ਹੈ ਕਿ ਉਸ ਦੀ ਲਾਸ਼ ਮੁਦਰਾ ਘਰ ਵਿੱਚ ਸੰਭਾਲ ਕੇ ਰੱਖੀ ਹੋਈ ਹੈ। ਹਰਜੀਤ ਦੇ ਮਾਪਿਆਂ ਦੀ ਮੌਤ ਹੋ ਚੁੱਕੀ ਹੈ ਤੇ ਉਸ ਦੀ ਪਤਨੀ ਅਦਾਲਤ ਵਿੱਚੋਂ ਖ਼ੁਦ ਇੱਕ ਤਰਫ਼ਾ ਤਲਾਕ ਲੈ ਕੇ ਪਿੰਡ ਬੱਲਾਂ ਰਹਿ ਰਹੀ ਹੈ।