ਭੋਗਪੁਰ (ਪੱਤਰ ਪੇ੍ਰਕ): ਕੌਮੀ ਮਾਰਗ ’ਤੇ ਸਥਿਤ ਪਿੰਡ ਡੱਲੀ ਨੇੜੇ ਕਾਰ ਅਤੇ ਟਿੱਪਰ ਵਿਚਾਲੇ ਹੋਈ ਟੱਕਰ ’ਚ ਪਿਓ-ਪੁੱਤਰ ਵਾਲ ਵਾਲ ਬਚ ਗਏ। ਜਾਣਕਾਰੀ ਅਨੁਸਾਰ ਸੋਹਣ ਸਿੰਘ ਪੁੱਤਰ ਰੁਲਦਾ ਸਿੰਘ ਵਾਸੀ ਧਰਮਕੋਟ ਆਪਣੇ ਪੁੱਤਰ ਸੁਰਿੰਦਰ ਸਿੰਘ ਨਾਲ ਕਾਰ ਆਈ-10 ’ਤੇ ਜਲੰਧਰ ਤੋਂ ਟਾਂਡਾ ਜਾ ਰਹੇ ਸਨ। ਉਨ੍ਹਾਂ ਨੂੰ ਪਿੱਛਿਓਂ ਆ ਰਹੇ ਟਿੱਪਰ ਨੰਬਰ ਪੀਬੀ-07-ਏਐੱਸ-6737 ਨੇ ਜ਼ਬਰਦਸਤ ਟੱਕਰ ਮਾਰੀ, ਜਿਸ ਨਾਲ ਕਾਰ ਇੱਕ ਬਿਜਲੀ ਦੇ ਖੰਭੇ ਨਾਲ ਜਾ ਟਕਰਾਈ ਤੇ ਕਾਰ ਦਾ ਵੱਡਾ ਨੁਕਸਾਨ ਹੋ ਗਿਆ। ਪਰ ਚੰਗੀ ਕਿਸਮਤ ਨਾਲ ਪਿਓ-ਪੁੱਤਰ ਵਾਲ ਵਾਲ ਬਚ ਗਏ। ਥਾਣਾ ਭੋਗਪੁਰ ਦੀ ਪੁਲੀਸ ਨੇ ਦੁਰਘਟਨਾ ਦਾ ਜਾਇਜ਼ਾ ਲਿਆ।