ਪੱਤਰ ਪੇ੍ਰਕ
ਦਸੂਹਾ, 25 ਅਕਤੂਬਰ
ਇੱਥੋਂ ਦੀ ਪੁਲੀਸ ਨੇ ਵਿਆਹ ਸਮਾਗਮ ’ਚ ਗਾਲੀ ਗਲੋਚ ਕਰਕੇ ਖੌਰੂ ਪਾਉਣ ਵਾਲੇ ਦੋ ਜਣਿਆਂ ਨੂੰ ਕਾਬੂ ਕੀਤਾ ਹੈ। ਇਨ੍ਹਾਂ ’ਚ ਪਿੰਡ ਮੰਡ ਵਾਸੀ ਤਰਸੇਮ ਸਿੰਘ ਪੁੱਤਰ ਦੀਵਾਨ ਸਿੰਘ ਅਤੇ ਉਸ ਦਾ ਪੁੱਤਰ ਲਵਪ੍ਰੀਤ ਸਿੰਘ ਉਰਫ਼ ਰਾਜਾ ਸ਼ਾਮਲ ਹਨ। ਇਨ੍ਹਾਂ ਕੋਲੋਂ ਉਕਤ ਸਮੇਂ ਵਰਤੀ ਗਈ 12 ਬੋਰ ਸਿੰਗਲ ਬੈਰਕ ਰਾਈਫ਼ਲ ਵੀ ਬਰਾਮਦ ਕੀਤੀ ਗਈ ਹੈ। ਇਸ ਸਬੰਧੀ ਉਪ ਪੁਲੀਸ ਕਪਤਾਨ ਮੁਨੀਸ਼ ਕੁਮਾਰ ਨੇ ਦੱਸਿਆ ਕਿ ਉਕਤ ਵਿਅਕਤੀਆਂ ਖਿਲਾਫ਼ ਪਿੰਡ ਮੰਡ ’ਚ ਇੱਕ ਵਿਆਹ ਸਮਾਗਮ ’ਚ ਗਾਲੀ ਗਲੋਚ ਕਰਨ ਤੇ ਗੋਲੀ ਚਲਾਉਣ ਦੀ ਸ਼ਿਕਾਇਤ ਆਈ ਸੀ। ਉਨ੍ਹਾਂ ਦੱਸਿਆ ਕਿ ਇਨ੍ਹਾਂ ਵਿਅਕਤੀਆਂ ’ਤੇ ਬਣਦੀ ਕਾਰਵਾਈ ਕੀਤੀ ਜਾ ਰਹੀ ਹੈ। ਦੱਸਣਯੋਗ ਹੈ ਕਿ ਸ਼ਿਕਾਇਤਕਰਤਾ ਪਿੰਡ ਤਲਵੰਡੀ ਜੱਟਾ ਥਾਣਾ ਬਹਿਰਾਮ ਵਲੋਂ ਉਕਤ ਵਿਅਕਤੀਆਂ ’ਤੇ ਕਾਨੂੰਨੀ ਕਾਰਵਾਈ ਲਈ ਚਾਰਾਜੋਈ ਕੀਤੀ ਗਈ ਸੀ।