ਜਲੰਧਰ: ਪੰਜਾਬ ਦੀ ਮਸ਼ਹੂਰ ਫੈਸ਼ਨ ਡਿਜ਼ਾਈਨਰ ਰੂਪਮ ਕੇ ਗਰੇਵਾਲ ਵੱਲੋਂ ਸਥਾਪਤ ਕੀਤੇ ਗਏ ਫੈਸ਼ਨ ਲੇਬਲ ਜਾਮਾਵਰ ਮਿੰਕਸ ਨੇ ਜਲੰਧਰ ਦੇ ਮਾਡਲ ਟਾਊਨ ਵਿਚ ਇਕ ਹੋਰ ਸਟੋਰ ਦਾ ਉਦਘਾਟਨ ਕੀਤਾ। ਇਸ ਮੌਕੇ ਫੈਸ਼ਨ ਸ਼ੋਅ ਸਮਾਗਮ ਕਰਵਾਇਆ ਗਿਆ। ਰਸਮੀ ਤੌਰ ’ਤੇ ਸਟੋਰ ਦੇ ਉਦਘਾਟਨ ਦੌਰਾਨ ਪੰਜਾਬੀ ਫਿਲਮਾਂ ਦੀਆਂ ਅਭਿਨੇਤਰੀਆਂ ਅਤੇ ਮਾਡਲ ਅਕਾਸ਼ਾ ਸਰੀਨ ਅਤੇ ਰਹਿਮਤ ਰਤਨ ਨੇ ਰਿਆਸਤ ਅਤੇ ਰੂਪਮ ਦੁਆਰਾ ਬਣਾਏ ਗਏ ਆਕਰਸ਼ਤ ਤੇ ਡਿਜ਼ਾਈਨਰ ਪਹਿਰਾਵੇ ਪੇਸ਼ ਕੀਤੇ। ਡਿਜ਼ਾਈਨਰ ਰੂਪਮ ਕੇ ਗਰੇਵਾਲ ਨੇ ਦੱਸਿਆ ਕਿ ਜਲੰਧਰ ਅਤੇ ਮੁੱਖ ਤੌਰ ’ਤੇ ਦੋਆਬਾ ਖੇਤਰ ਦੇ ਪ੍ਰਵਾਸੀ ਭਾਰਤੀਆਂ ਦੀ ਰੁੱਚੀ ਨੂੰ ਦੇਖਦਿਆਂ ਇਥੇ ਆਊਟਲੈਟ ਸਥਾਪਤ ਕੀਤਾ ਗਿਆ ਹੈ।
-ਨਿੱਜੀ ਪੱਤਰ ਪ੍ਰੇਰਕ