ਗੁਰਮੀਤ ਖੋਸਲਾ
ਸ਼ਾਹਕੋਟ, 2 ਅਗਸਤ
ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੀ ਇਕਾਈ ਜ਼ੋਨ ਸ਼ਾਹਕੋਟ ਨੇ ਦਿੱਲੀ ਮੋਰਚੇ ਦੀ ਮਜ਼ਬੂਤੀ ਲਈ ਲਾਮਬੰਦੀ ਕਰਦਿਆਂ ਪਿੰਡ ਕੋਟਲੀ ਗਾਜਰਾਂ, ਕੰਗ ਕਲਾਂ ਤੇ ਖੁਰਦ, ਤਲਵੰਡੀ ਬੂਟਿਆਂ, ਪੱਤੋ ਕਲਾਂ ਤੇ ਖੁਰਦ, ਬਾਂਹਮਣੀਆਂ, ਚੱਕ ਬਾਂਹਮਣੀਆਂ ਅਤੇ ਨਵਾਂ ਪਿੰਡ ਅਕਾਲੀਆਂ ਵਿਖੇ ਕਿਸਾਨਾਂ ਦੀਆਂ ਮੀਟਿੰਗਾਂ ਕੀਤੀਆਂ। ਪਿੰਡਾਂ ਵਿਚ ਕਿਸਾਨ ਇਕੱਠਾਂ ਨੂੰ ਕਮੇਟੀ ਦੇ ਜ਼ਿਲ੍ਹਾ ਜਲੰਧਰ ਦੇ ਸਕੱਤਰ ਗੁਰਮੇਲ ਸਿੰਘ ਰੇੜ੍ਹਵਾਂ, ਪ੍ਰੈਸ ਸਕੱਤਰ ਹਰਪ੍ਰੀਤ ਸਿੰਘ ਕੋਟਲੀ,ਜ਼ੋਨ ਸਕੱਤਰ ਜਰਨੈਲ ਸਿੰਘ ਰਾਮੇ, ਦਲਬੀਰ ਸਿੰਘ ਕੰਗ ਅਤੇ ਲਖਬੀਰ ਸਿੰਘ ਸਿੰਧੜ ਨੇ ਸੰਬੋਧਨ ਕਰਦਿਆਂ ਕਿਹਾ ਕਿ ਦਿੱਲੀ ਅੰਦੋਲਨ ਨੂੰ ਵਿਸ਼ਾਲ ਤੇ ਮਜ਼ਬੂਤ ਕਰਨ ਨਾਲ ਹੀ ਕਿਸਾਨੀ ਮੰਗਾਂ ਨੂੰ ਮੰਨਵਾਇਆ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਜਲੰਧਰ ਤੇ ਕਪੂਰਥਲਾ ਦੇ ਸੈਂਕੜੇ ਵਰਕਰ 5 ਅਗਸਤ ਨੂੰ ਦਿੱਲੀ ਵੱਲ੍ਹ ਵਹੀਰਾਂ ਘੱਤਣਗੇ। ਇਸ ਦੌਰਾਨ ਔਰਤਾਂ ਨੇ ਕਿਸਾਨੀ ਝੰਡਿਆਂ ਨੂੰ ਹੱਥਾਂ ਵਿਚ ਫੜਕੇ ਕਿਸਾਨੀ ਗੀਤ/ਸੰਗੀਤ ਤੇ ਬੋਲੀਆਂ ਨਾਲ ਤੀਆਂ ਦਾ ਤਿਓਹਾਰ ਮਨਾਇਆ ਹੈ।