ਜਸਬੀਰ ਚਾਨਾ
ਫਗਵਾੜਾ, 2 ਮਈ
ਪਿੰਡ ਸੀਕਰੀ ਵਿਖੇ ਪਾਣੀ ਦੀ ਟੈਂਕੀ ਉੱਤੇ ਚੱਲ ਰਹੇ ਮੀਟਰ ਨੂੰ ਬਦਲ ਕੇ ਚਿੱਪ ਵਾਲਾ ਮੀਟਰ ਲਗਾਉਣ ਦਾ ਭਾਰਤੀ ਕਿਸਾਨ ਯੂਨੀਅਨ ਨੇ ਤਿੱਖਾ ਵਿਰੋਧ ਕੀਤਾ ਹੈ ਤੇ ਇਸ ਮੀਟਰ ਨੂੰ ਉਤਾਰ ਦਿੱਤਾ ਗਿਆ ਹੈ। ਭਾਰਤੀ ਕਿਸਾਨ ਯੂਨੀਅਨ ਦੇ ਆਗੂ ਦਿਲਬਾਗ ਸਿੰਘ ਗਿੱਲ ਨੇ ਕਿਹਾ ਕਿ ਇਨ੍ਹਾਂ ਮੀਟਰਾ ਦਾ ਯੂਨੀਅਨ ਤਿੱਖਾ ਵਿਰੋਧ ਕਰ ਰਹੀ ਹੈ ਤੇ ਸਰਕਾਰ ਨੂੰ ਇਸ ਸਬੰਧ ’ਚ ਕਈ ਮੰਗ ਪੱਤਰ ਵੀ ਸੌਂਪੇ ਗਏ ਹਨ ਪਰ ਬਿਜਲੀ ਵਿਭਾਗ ਅਜਿਹੀ ਕਾਰਵਾਈ ਤੋਂ ਬਾਜ ਨਹੀਂ ਆ ਰਿਹਾ। ਯੂਨੀਅਨ ਇਨ੍ਹਾਂ ਮੀਟਰਾ ਨੂੰ ਕਿਤੇ ਵੀ ਨਹੀਂ ਲੱਗਣ ਦੇਵੇਗੀ। ਇਸ ਮੌਕੇ ਨਵਨਿਯੁਕਤ ਜਿਲ੍ਹਾ ਪ੍ਰਧਾਨ ਅਮਰੀਕ ਸਿੰਘ ਤੇ ਉਨ੍ਹਾਂ ਦੇ ਸਾਥੀ ਵੀ ਸ਼ਾਮਲ ਸਨ।