ਨਵਾਂਸ਼ਹਿਰ: ਪੀਐੱਸਈਬੀ ਇੰਜਨੀਅਰਜ਼ ਐਸੋਸੀਏਸ਼ਨ ਦੇ ਸਮੂਹ ਇੰਜਨੀਅਰਜ ਦੀ ਮੀਟਿੰਗ ਵਿੱਚ ਮੌਜੂਦਾ ਹਾਲਾਤ ਵਿਚ ਪਾਵਰਕੌਮ ਮੈਨੇਜਮੈਂਟ ਦੇ ਪਾਵਰ ਸੈਕਟਰ ਵਿਰੋਧੀ ਅਤੇ ਸੁਸਤ ਰਵੱਈਏ ਨੂੰ ਗੰਭੀਰਤਾ ਨਾਲ ਲਿਆ ਗਿਆ। ਇਸ ਮੌਕੇ ਪ੍ਰਧਾਨ ਇੰਜ. ਦੇਸਰਾਜ ਬੰਗੜ, ਇੰਜ. ਸੁਵੀਕਾਸ ਪਾਲ, ਇੰਜ. ਹਰਦੀਪ ਕੁਮਾਰ ਨੇ ਦੱਸਿਆ ਕਿ ਪੀਐੱਸਈਬੀ. ਇੰਜਨੀਅਰਜ਼ ਐਸੋਸੀਏਸ਼ਨ ਦੀ ਸੈਂਟਰ ਬਾਡੀ ਵੱਲੋਂ ਵਾਰ ਵਾਰ ਮੈਨੇਜਮੈਂਟ ਨਾਲ ਮੀਟਿੰਗਾਂ ਕੀਤੀਆਂ ਗਈਆਂ ਪਰ ਮੈਨੇਜਮੈਂਟ ਵੱਲੋਂ ਮੀਟਿੰਗਾਂ ਵਿੱਚ ਐਸੋਸੀਏਸ਼ਨ ਦੇ ਲੰਮੇ ਸਮੇਂ ਤੋਂ ਬਕਾਇਆ ਪਏ ਮਾਮਲਿਆਂ ਨੂੰ ਨਜਿੱਠਿਆ ਨਹੀਂ ਗਿਅ। ਉਨ੍ਹਾਂ ਕਿਹਾ ਕਿ ਮੈਨੇਜਮੈਂਟ ਵੱਲੋਂ ਐਸੋਸੀਏਸ਼ਨ ਦੇ ਮੁੱਦਿਆਂ ਦਾ ਕੋਈ ਹੱਲ ਨਹੀ ਕੱਢਿਆ ਗਿਆ ਜਿਸ ਸਬੰਧੀ ਐਸੋਸੀਏਸ਼ਨ ਦੇ ਮੈਂਬਰ ਅਗਲੇ ਹਫਤੇ ਰੋਜ਼ਾਨਾਂ ਸ਼ਾਮ 5 ਤੋਂ ਸਵੇਰੇ 9 ਵਜੇ ਸਰਕਾਰੀ ਫੋਨ ਬੰਦ ਰੱਖਣਗੇ। 15 ਜੂਨ ਤੋਂ ਬਾਅਦ ਸਰਕਾਰੀ ਵਟਸਐਪ ਗਰੁੱਪਾਂ ਤੋਂ ਸਮੂਹ ਇੰਜਨੀਅਰਜ਼ ਬਾਹਰ ਹੋ ਜਾਣਗੇ ਅਤੇ ਸਰਕਾਰੀ ਸਿੱਮ ਕੱਢ ਕੇ ਮੈਨੇਜਮੈਂਟ ਨੂੰ ਸੌਪ ਦੇਣਗੇ। ਇਸ ਮੌਕੇ ਇੰਜ. ਰਣਜੀਤ ਸਿੰਘ, ਇੰਜ. ਵਿਨੇਦੀਪ ਸਿੰਘ, ਇੰਜ. ਨਿਤਿਨ ਜੈਸਵਾਲ ਮੌਜੂਦ ਸਨ। -ਪੱਤਰ ਪ੍ਰੇਰਕ