ਨਿੱਜੀ ਪੱਤਰ ਪ੍ਰੇਰਕ
ਬਲਾਚੌਰ, 8 ਸਤੰਬਰ
ਰੈਵੈਨਿਊ ਪਟਵਾਰ ਯੂਨੀਅਨ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੀ ਚੋਣ ਜਥੇਬੰਦੀ ਦੇ ਜ਼ਿਲ੍ਹਾ ਪ੍ਰਧਾਨ ਪਲਵਿੰਦਰ ਸਿੰਘ ਸੂਦ, ਕਾਨੂੰਗੋ ਐਸੋਸੀਏਸ਼ਨ ਪੰਜਾਬ ਦੇ ਸੂਬਾਈ ਜਨਰਲ ਸਕੱਤਰ ਓਂਕਾਰ ਸਿੰਘ ਅਤੇ ਜ਼ਿਲ੍ਹਾ ਜਨਰਲ ਸਕੱਤਰ ਰਾਮ ਲੁਭਾਇਆ ਦੀ ਅਗਵਾਈ ਹੇਠ ਹੋਈ। ਸ੍ਰੀ ਸੂਦ ਜਥੇਬੰਦੀ ਦੀ ਰਿਪੋਰਟ ਪੇਸ਼ ਕੀਤੀ ਤੇ ਜ਼ਿਲ੍ਹਾ ਜਥੇਬੰਦੀ ਦੀ ਨਵੀਂ ਚੋਣ ਕਰਨ ਸਬੰਧੀ ਏਜੰਡਾ ਰੱਖਿਆ।
ਇਸ ਮਗਰੋਂ ਜਥੇਬੰਦੀ ਦੇ ਜ਼ਿਲ੍ਹਾ ਪ੍ਰਧਾਨ ਲਈ ਤੇਜਿੰਦਰ ਸਿੰਘ ਰਾਏ ਦਾ ਨਾਂਅ ਤਜ਼ਵੀਜ਼ ਕੀਤਾ ਗਿਆ, ਜਿਸ ਨੂੰ ਸਮੂਹ ਅਹੁਦੇਦਾਰਾਂ ਵਲੋਂ ਸਰਬਸੰਮਤੀ ਨਾਲ ਪ੍ਰਵਾਨ ਕਰਕੇ ਸ੍ਰੀ ਰਾਏ ਨੂੰ ਜ਼ਿਲ੍ਹਾ ਪ੍ਰਧਾਨ ਐਲਾਨਿਆ ਗਿਆ। ਉਪਰੰਤ ਸੁਰਜੀਤ ਪਾਲ ਨੂੰ ਜ਼ਿਲ੍ਹਾ ਜਨਰਲ ਸਕੱਤਰ, ਲਲਿਤਾ ਯਾਦਵ ਨੂੰ ਖਜ਼ਾਨਚੀ, ਜਗਤ ਪਾਲ ਨੂੰ ਨੁਮਾਇੰਦਾ ਪੰਜਾਬ, ਰਾਣਾ ਸਿੰਘ ਨੂੰ ਸੀਨੀਅਰ ਮੀਤ ਪ੍ਰਧਾਨ, ਰਵੀ ਕੁਮਾਰ ਨੂੰ ਦਫਤਰੀ ਸਕੱਤਰ, ਪ੍ਰਦੀਪ ਕੁਮਾਰ ਨੂੰ ਪ੍ਰੈੱਸ ਸਕੱਤਰ, ਜਸਪਾਲ ਸਿੰਘ ਨੂੰ ਮੀਤ ਪ੍ਰਧਾਨ, ਗੌਰਵ ਗੁਪਤਾ ਨੂੰ ਸਹਾਇਕ ਖਜ਼ਾਨਚੀ, ਪ੍ਰਦੀਪ ਕੁਮਾਰ ਨੂੰ ਸਹਾਇਕ ਜਨਰਲ ਸਕੱਤਰ, ਪ੍ਰੇਮ ਕੁਮਾਰ ਨੂੰ ਪ੍ਰਚਾਰ ਸਕੱਤਰ ਅਤੇ ਜ਼ਿਲ੍ਹਾ ਕਾਰਜਕਾਰਨੀ ਮੈਂਬਰਾਨ ਲਈ ਇੰਦਰਪ੍ਰੀਤ ਕੌਰ, ਮਦਨ ਲਾਲ ਬੰਗਾ, ਜਗਦੀਪ ਕੁਮਾਰ, ਰਮਨ ਸਿੰਘ ਰਾਣਾ, ਵਿਜੈ ਕੁਮਾਰ, ਸੰਦੀਪ ਕੁਮਾਰ, ਅਮਰਦੀਪ ਸਿੰਘ ਪੂੰਨੀ, ਨਛੱਤਰ ਸਿੰਘ ਅਤੇ ਸਤਿੰਦਰ ਕੁਮਾਰ ਆਦਿ ਅਹੁਦੇਦਾਰਾਂ ਦੀ ਚੋਣ ਕੀਤੀ ਗਈ।