ਪੱਤਰ ਪ੍ਰੇਰਕ
ਫਗਵਾੜਾ, 9 ਫਰਵਰੀ
ਇਥੋਂ ਦੇ ਭਾਜਪਾ ਉਮੀਦਵਾਰ ਵਿਜੈ ਸਾਂਪਲਾ ਦੇ ਹੱਕ ’ਚ ਚੋਣ ਰੈਲੀ ਸਨਅਤਕਾਰ ਅਸ਼ੋਕ ਸੇਠੀ ਦੇ ਗ੍ਰਹਿ ਵਿੱਚ ਹੋਈ, ਜਿਸ ’ਚ ਆਲ ਇੰਡੀਆ ਭਾਜਪਾ ਦੇ ਜਨਰਲ ਸਕੱਤਰ ਤਰੁਣ ਚੁੱਘ ਵਿਸ਼ੇਸ਼ ਤੌਰ ’ਤੇ ਸ਼ਾਮਲ ਹੋਏ। ਉਨ੍ਹਾਂ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਨੇ ਦੇਸ਼ ਹਿੱਤ ’ਚ ਜੋ ਫ਼ੈਸਲੇ ਲਏ ਹਨ, ਉਸ ਦੇ ਚੱਲਦਿਆਂ ਹੀ ਨੌਜਵਾਨ ਭਾਜਪਾ ’ਚ ਸ਼ਾਮਲ ਹੋ ਰਹੇ ਹਨ। ਸਾਂਪਲਾ ਨੇ ਕਿਹਾ ਕਿ ਫਗਵਾੜਾ ਦੇ ਲੋਕ ਇੱਕ ਵਾਰ ਉਨ੍ਹਾਂ ਨੂੰ ਜਿਤਾ ਕੇ ਵਿਧਾਨ ਸਭਾ ’ਚ ਭੇਜਣ ਤਾਂ ਜੋ ਫਗਵਾੜਾ ਦੇ ਰੁਕੇ ਵਿਕਾਸ ਕਾਰਜਾ ਨੂੰ ਮੁਕੰਮਲ ਕਰਵਾਇਆ ਜਾ ਸਕੇ।