ਹੁਸ਼ਿਆਰਪੁਰ (ਪੱਤਰ ਪ੍ਰੇਰਕ): ਸਿਟੀ ਪੁਲੀਸ ਨੇ ਇੱਕ ਏਐੱਸਆਈ ਨੂੰ ਨਸ਼ੀਲੇ ਪਦਾਰਥ ਸਮੇਤ ਗ੍ਰਿਫ਼ਤਾਰ ਕੀਤਾ ਹੈ। ਪੁਲੀਸ ਨੂੰ ਸੂਚਨਾ ਮਿਲੀ ਸੀ ਕਿ ਏਐੱਸਆਈ ਕੁਲਵਿੰਦਰ ਸਿੰਘ ਜੋ ਕੇਂਦਰੀ ਜੇਲ੍ਹ ਦੀ ਡਿਊੜੀ ਵਿਚ ਮੌਜੂਦ ਹੈ, ਕੋਲ ਨਸ਼ੀਲਾ ਪਦਾਰਥ ਹੈ। ਪੁਲੀਸ ਨੇ ਉਸ ਕੋਲੋਂ ਪਾਬੰਦੀਸ਼ੁਦਾ ਨਸ਼ੀਲੀਆਂ ਗੋਲੀਆਂ, 10 ਗ੍ਰਾਮ ਨਸ਼ੀਲਾ ਪਦਾਰਥ, 18 ਗ੍ਰਾਮ ਹੈਰੋਇਨਨੁਮਾ ਨਸ਼ੀਲਾ ਪਦਾਰਥ ਅਤੇ ਈਅਰਫ਼ੋਨ ਕਥਿਤ ਬਰਾਮਦ ਕੀਤੇ ਹਨ।