ਪੱਤਰ ਪ੍ਰੇਰਕ
ਫਗਵਾੜਾ, 23 ਮਈ
ਫਗਵਾੜਾ ਸ਼ਹਿਰ ਦੇ ਵਸਨੀਕ ਪੀਸੀਐੱਸ ਅਧਿਕਾਰੀ ਡਾ. ਨਯਨ ਜੱਸਲ ਨੂੰ ਸਰਕਾਰ ਨੇ ਫਗਵਾੜਾ ਦੀ ਏਡੀਸੀ ਤੇ ਨਗਰ ਨਿਗਮ ਦੀ ਕਮਿਸ਼ਨਰ ਨਿਯੁਕਤ ਕੀਤਾ ਹੈ। ਉਹ ਇਥੋਂ ਦੇ ਸਕੀਮ ਨੰਬਰ-3 ਦੇ ਵਸਨੀਕ ਹਨ ਤੇ ਸਾਲ 2012 ’ਚ ਪੀਸੀਐੱਸ ਵਜੋਂ ਨਿਯੁਕਤ ਹੋਏ ਸਨ। ਇਸ ਤੋਂ ਪਹਿਲਾਂ ਉਹ ਜੀਏ ਕਪੂਰਥਲਾ, ਐੱਸਡੀਐੱਮ ਬਲਾਚੌਰ, ਜੁਆਇੰਟ ਕਮਿਸ਼ਨਰ ਮੁਹਾਲੀ, ਐੱਸਡੀਐੱਮ ਕਪੂਰਥਲਾ, ਆਰਟੀਏ ਜਲੰਧਰ, ਡਿਪਟੀ ਡਾਇਰੈਕਟਰ ਲੋਕਲ ਬਾਡੀ ਫ਼ਿਰੋਜ਼ਪੁਰ, ਏਡੀਸੀ ਜਗਰਾਓਂ ਰਹਿ ਚੁੱਕੇ ਹਨ।