ਪੱਤਰ ਪ੍ਰੇਰਕ
ਤਲਵਾੜਾ, 17 ਅਕਤੂਬਰ
ਸਥਾਨਕ ਬੀਬੀਐੱਮਬੀ ਹਸਪਤਾਲ ਵਿੱਚ ਜਨਾਨਾ ਰੋਗ ਮਾਹਿਰ ਡਾ. ਕਿਰਨ ਬਾਲਾ ਨੇ ਬਤੌਰ ਪ੍ਰਿੰਸੀਪਲ ਮੈਡੀਕਲ ਅਫ਼ਸਰ ਪੀਐਮਓ ਸੰਭਾਲ ਲਿਆ ਹੈ। ਅਹੁਦਾ ਸੰਭਾਲਣ ਉਪਰੰਤ ਡਾ. ਕਿਰਨ ਬਾਲਾ ਨੇ ਹਸਪਤਾਲ ਸਟਾਫ਼ ਦੇ ਸਹਿਯੋਗ ਨਾਲ ਸਿਹਤ ਸਹੂਲਤਾਂ ਵਿੱਚ ਗੁਣਾਤਮਕ ਸੁਧਾਰ ਲਿਆਉਣ ਦੀ ਗੱਲ ਕਹੀ। ਇਸ ਮੌਕੇ ਸਥਾਨਕ ਸ੍ਰੀ ਗੁਰੂ ਰਵਿਦਾਸ ਧਾਰਮਿਕ ਸਭਾ ਰਜਿ. ਸੈਕਟਰ 3 ਨੂੰ ਡਾ. ਕਿਰਨ ਬਾਲਾ ਨੂੰ ‘ਜੀ ਆਇਆਂ ਨੂੰ ’ ਕਿਹਾ ਅਤੇ ਸਿਰੋਪਾ ਦੇ ਕੇ ਸਨਮਾਨਿਤ ਕੀਤਾ। ਇਸ ਮੌਕੇ ਸਭਾ ਦੇ ਪ੍ਰਧਾਨ ਜਗਦੇਵ ਸਿੰਘ, ਚੇਅਰਮੈਨ ਰਾਜ ਕੁਮਾਰ ਵਿਰਦੀ, ਮੁਲਾਜ਼ਮ ਆਗੂ ਕਰਨੈਲ ਸਿੰਘ ਤੇ ਨਰਿੰਦਰ ਭੂਰਾ ਹਾਜ਼ਰ ਸੀ।