ਪੱਤਰ ਪ੍ਰੇਰਕ
ਫਗਵਾੜਾ, 2 ਜੁਲਾਈ
ਥਾਣਿਆਂ ’ਚ ਲੋਕਾਂ ਦੀਆਂ ਬਕਾਇਆ ਪਈਆਂ ਦਰਖ਼ਾਸਤਾਂ ਦੇ ਨਿਪਟਾਰੇ ਲਈ ਅੱਜ ਫਗਵਾੜਾ ਪੁਲੀਸ ਵਲੋਂ ਥਾਣਿਆਂ ’ਚ ਦਰਖ਼ਾਸਤ ਮੇਲਾ ਲਗਾਇਆ ਗਿਆ ਜਿਸ ’ਚ ਵੱਖ ਵੱਖ ਲੋਕਾਂ ਦੀਆਂ ਦਰਖ਼ਾਸਤਾਂ ਦਾ ਨਿਪਟਾਰਾ ਕੀਤਾ ਗਿਆ। ਡੀਐਸਪੀ ਅਸ਼ਰੂ ਰਾਮ ਨੇ ਦੱਸਿਆ ਕਿ ਸਿਟੀ ਪੁਲੀਸ ਨੇ 25, ਸਦਰ ਪੁਲੀਸ ਨੇ 7, ਰਾਵਲਪਿੰਡੀ ਤੇ ਸਤਨਾਮਪੁਰਾ ਥਾਣੇ ਨੇ 10-10 ਦਰਖ਼ਾਸਤਾਂ ਦੇ ਨਿਪਟਾਰੇ ਕੀਤੇ ਹਨ। ਉਨ੍ਹਾਂ ਦੱਸਿਆ ਕਿ ਇਨ੍ਹਾਂ ਦਰਖ਼ਾਸਤਾਂ ’ਚ ਮੁੱਖ ਤੌਰ ’ਤੇ ਲੜਾਈ-ਝਗੜੇ ਤੇ ਘਰੇਲੂ ਮਾਮਲਿਆਂ ਦੇ ਕੇਸ ਸਨ। ਉਨ੍ਹਾਂ ਕਿਹਾ ਕਿ ਇਹ ਦਰਖਾਸਤ ਮੇਲਾ ਹੁਣ ਸਮੇਂ ਸਮੇਂ ’ਤੇ ਲਗਾਏ ਜਾਣਗੇ ਤੇ ਬਕਾਇਆ ਦਰਖ਼ਾਸਤਾ ਦਾ ਨਿਪਟਾਰਾ ਕੀਤਾ ਜਾਵੇਗਾ।