ਪਾਲ ਸਿੰਘ ਨੌਲੀ
ਜਲੰਧਰ, 5 ਮਈ
ਦੇਸ਼ ਭਗਤ ਯਾਦਗਾਰ ਹਾਲ ਵਿਚ ਅੱਜ ਕਾਰਲ ਮਾਰਕਸ ਦਾ 204ਵਾਂ ਜਨਮ ਦਿਹਾੜਾ ਮਨਾਇਆ ਗਿਆ। ਇਸ ਮੌਕੇ ਹੋਏ ਸਮਾਗਮ ਦੌਰਾਨ 5 ਮਈ 1818 ਨੂੰ ਜਰਮਨੀ ਵਿੱਚ ਜਨਮੇ ਕਾਰਲ ਮਾਰਕਸ ਦੇ ਸੰਗਰਾਮੀ ਜੀਵਨ, ਰਾਜਨੀਤੀ, ਆਰਥਿਕ, ਸਮਾਜਿਕ, ਸੱਭਿਆਚਾਰਕ ਪੱਖਾਂ ਅਤੇ ਸਾਡੇ ਸਮਿਆਂ ਨੂੰ ਦਰਪੇਸ਼ ਚੁਣੌਤੀਆਂ ਉਪਰ ਗੰਭੀਰ ਵਿਚਾਰ-ਚਰਚਾ ਕੀਤੀ ਗਈ। ਇਸ ਮੌਕੇ ਮੰਚ ’ਤੇ ਕਮੇਟੀ ਦੇ ਪ੍ਰਧਾਨ ਅਜਮੇਰ ਸਿੰਘ, ਜਨਰਲ ਸਕੱਤਰ ਗੁਰਮੀਤ ਸਿੰਘ, ਸਹਾਇਕ ਸਕੱਤਰ ਡਾ. ਪਰਮਿੰਦਰ ਸਿੰਘ, ਕਮੇਟੀ ਮੈਂਬਰ ਜਗਰੂਪ ਅਤੇ ਸਭਿਆਚਾਰਕ ਵਿੰਗ ਦੇ ਕਨਵੀਨਰ ਅਮੋਲਕ ਸਿੰਘ ਹਾਜ਼ਰ ਸਨ।ਕਮੇਟੀ ਦੇ ਜਨਰਲ ਸਕੱਤਰ ਗੁਰਮੀਤ ਸਿੰਘ ਨੇ ਸਮਾਗਮ ਦਾ ਆਗਾਜ਼ ਕੀਤਾ। ਉਨ੍ਹਾਂ ਕਿਹਾ ਕਿ ਚੁਣੌਤੀਆਂ ਸਰ ਕਰਨ ਲਈ ਜੂਝਦੇ ਸੰਸਾਰ ਭਰ ਦੇ ਲੋਕਾਂ ਅੱਗੇ ਆਸ ਦੀ ਮਸ਼ਾਲ ਜਗਦੀ ਰੱਖ ਰਹੇ ਕਾਫ਼ਲਿਆਂ ਨੂੰ ਜਨਮ ਦਿਹਾੜੇ ’ਤੇ ਹਕੀਕੀ ਮੁਬਾਰਕਬਾਦ ਦੇਣ ਲਈ ਮਨਾਉਂਦੇ ਹਨ। ਕਮੇਟੀ ਦੇ ਸਹਾਇਕ ਸਕੱਤਰ ਡਾ. ਪਰਮਿੰਦਰ ਸਿੰਘ ਨੇ ਕਿਹਾ ਕਿ ਕਾਰਲ ਮਾਰਕਸ ਬਹੁਤ ਹੀ ਮਹੱਤਵਪੂਰਨ ਨੁਕਤੇ ’ਤੇ ਉਂਗਲ ਧਰਦੇ ਸਨ। ਡਾ. ਪਰਮਿੰਦਰ ਨੇ ਕਿਹਾ ਕਿ ਮਨੁੱਖ ਵੱਖ-ਵੱਖ ਪੜਾਵਾਂ ਵਿੱਚ ਸੰਘਰਸ਼ ਕਰਦਿਆਂ ਹਾਲਾਤ ਨਾਲ ਦਸਤਪੰਜਾ ਲੈ ਰਿਹਾ ਹੈ ਅਤੇ ਸਮਾਜ ਨੂੰ ਬਦਲ ਕੇ ਸਭ ਨਿਆਮਤਾਂ ਮਨੁੱਖ ਦੀ ਝੋਲੀ ਪਾਉਣ ਲਈ ਸਫ਼ਰ ’ਤੇ ਹੈ ਅਤੇ ਰਹੇਗਾ।ਕਮੇਟੀ ਮੈਂਬਰ ਜਗਰੂਪ ਨੇ ਕਿਹਾ ਕਿ ਆਰਥਿਕ ਘੋਲਾਂ ਤੋਂ ਸਿਆਸੀ ਘੋਲਾਂ ਵੱਲ ਪੁਲਾਂਘ ਸਮੇਂ ਦੀ ਮੁੱਖ ਲੋੜ ਹੈ। ਰੱਖਣਾ ਚਾਹੁੰਦੀਆਂ ਹਨ।
ਪ੍ਰਧਾਨਗੀ ਮੰਡਲ ਵੱਲੋਂ ਦੇਸ਼ ਭਗਤ ਯਾਦਗਾਰ ਕਮੇਟੀ ਦੇ ਪ੍ਰਧਾਨ ਅਜਮੇਰ ਸਿੰਘ ਨੇ ਕਿਹਾ ਕਿ ਫਲਸਫ਼ੇ ਨੂੰ ਸਮਝਣਾ ਬਹੁਤ ਜ਼ਰੂਰੀ ਹੈ। ਇਸ ਮੌਕੇ ਸੀਨੀਅਰ ਪੱਤਰਕਾਰ ਸਤਨਾਮ ਸਿੰਘ ਮਾਣਕ ਨੇ ਵੀ ਆਪਣੇ ਵਿਚਾਰ ਪੇਸ਼ ਕੀਤੇ। ਮੰਚ ਸੰਚਾਲਨ ਦੀ ਭੂਮਿਕਾ ਸੱਭਿਆਚਾਰਕ ਵਿੰਗ ਦੇ ਕਨਵੀਨਰ ਅਮੋਲਕ ਸਿੰਘ ਨੇ ਅਦਾ ਕੀਤੀ।