ਮੁਕੇਰੀਆਂ: ਕੈਂਬਰਿਜ ਓਵਰਸੀਜ਼ ਸਕੂਲ ਮੁਕੇਰੀਆਂ ਦੀ ਕਿੰਡਰਗਾਰਟਨ ਕਲਾਸ ਦੀ ਵਿਦਿਆਰਥਣ ਧ੍ਰਿਤੀ ਮਹਾਜਨ ਨੇ ਪਿਛਲੀ ਦਿਨੀਂ ਹੋਈਆਂ ਦੇਸ਼ ਪੱਧਰੀ ਛੋਟੇ ਬੱਚਿਆਂ ਦੀਆਂ ਵੱਖ-ਵੱਖ ਰੰਗਾਂ, ਜਾਨਵਰਾਂ ਨਾਲ ਸਬੰਧਤ ਲਿਖਤੀ ਪ੍ਰੀਖਿਆਵਾਂ ’ਚੋਂ 4 ਸਾਲ 8 ਮਹੀਨੇ ਦੀ ਉਮਰ ਵਿੱਚ ਸ਼ਾਨਦਾਰ ਪ੍ਰਾਪਤੀ ਕਰਦਿਆਂ ਆਪਣਾ ਨਾਮ ਇੰਡੀਆ ਬੁੱਕ ਆਫ ਰਿਕਾਰਡਜ਼ 2021 ਵਿੱਚ ਦਰਜ ਕਰਵਾਇਆ ਹੈ। ਵਿਦਿਆਰਥਣ ਨੂੰ ਡਿਪਟੀ ਕਮਿਸ਼ਨਰ ਹੁਸ਼ਿਆਰਪੁਰ ਅਪਨੀਤ ਰਿਆਤ ਨੇ ਸਨਮਾਨਿਤ ਕਰਦਿਆਂ ਨੰਨ੍ਹੀ ਬੱਚੀ ਦੀ ਹੌਂਸਲਾ-ਅਫ਼ਜਾਈ ਕੀਤੀ ਗਈ। ਇਸ ਮੌਕੇ ਸਕੂਲ ਦੇ ਚੇਅਰਪਰਸਨ ਸ਼ਿਖਾ ਸਮਿਆਲ, ਮੈਨੇਜਿੰਗ ਡਾਇਰੈਕਟਰ ਸਚਿਨ ਸਮਿਆਲ ਅਤੇ ਪ੍ਰਿੰਸੀਪਲ ਠਾਕੁਰ ਪ੍ਰਵੀਨ ਸਿੰਘ ਨੇ ਦੱਸਿਆ ਕਿ ਵਿਦਿਆਰਥਣ ਵਿੱਚ ਵੱਖਰਾ ਹੁਨਰ ਹੈ ਅਤੇ ਉਹ ਹਮੇਸ਼ਾ ਚੁਸਤੀ ਨਾਲ ਹਰ ਪ੍ਰੀਖਿਆ ਦੀ ਤਿਆਰੀ ਕਰਦੀ ਹੈ। ਇਸ ਮੌਕੇ ਬੱਚੀ ਦੇ ਪਿਤਾ ਰੋਹਿਤ ਮਹਾਜਨ, ਮਾਤਾ ਰਿਆ ਮਹਾਜਨ ਅਤੇ ਕਲਾਸ ਟੀਚਰ ਸੁਨੈਨਾ ਵੀ ਹਾਜ਼ਰ ਸਨ। -ਪੱਤਰ ਪ੍ਰੇਰਕ