ਫਗਵਾੜਾ: ਪੰਜਾਬ ਯੂਥ ਕਾਂਗਰਸ ਦੀਆਂ ਚੋਣਾਂ ’ਚ ਫਗਵਾੜਾ ਯੂਥ ਕਾਂਗਰਸ ਆਗੂ ਹਰਮਨਪ੍ਰੀਤ ਸਿੰਘ ਹਨੀ ਧਾਲੀਵਾਲ ਨੂੰ ਹਲਕਾ ਵਿਧਾਨ ਸਭਾ ਫਗਵਾੜਾ ਦਾ ਪ੍ਰਧਾਨ ਚੁਣ ਲਿਆ ਗਿਆ ਹੈ। ਉਨ੍ਹਾਂ ਨੂੰ 744 ਦੇ ਮੁਕਾਬਲੇ 2803 ਵੋਟਾਂ ਨਾਲ ਜੇਤੂ ਕਰਾਰ ਦਿੱਤਾ ਗਿਆ। ਹਨੀ ਧਾਲੀਵਾਲ ਜ਼ਿਲ੍ਹਾ ਕਪੂਰਥਲਾ ਕਾਂਗਰਸ ਕਮੇਟੀ ਦੇ ਪ੍ਰਧਾਨ ਤੇ ਫਗਵਾੜਾ ਹਲਕੇ ਦੇ ਵਿਧਾਇਕ ਬਲਵਿੰਦਰ ਸਿੰਘ ਧਾਲੀਵਾਲ ਦੇ ਪੁੱਤਰ ਹਨ ਜੋ ਪਿਛਲੇ ਸਮੇਂ ਤੋਂ ਕਾਫ਼ੀ ਸਰਗਰਮੀ ਨਾਲ ਪਾਰਟੀ ਲਈ ਕੰਮ ਕਰ ਰਹੇ ਹਨ। -ਪੱਤਰ ਪ੍ਰੇਰਕ