ਬੰਗਾ: ਇੱਥੋਂ ਦੇ ਸਿੱਖ ਨੈਸ਼ਨਲ ਕਾਲਜ ਦੇ ਵਿਦਿਆਰਥੀ ਵਿਕਾਸ ਕੁਮਾਰ ਨੇ ਐੱਮ.ਏ. ਪੰਜਾਬੀ ਸਮੈਸਟਰ ਪਹਿਲਾ ਦੀ ਪ੍ਰੀਖਿਆ ‘ਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਗੁਰੂੂ ਨਾਨਕ ਦੇਵ ਯੂਨੀਵਰਸਿਟੀ ‘ਚੋਂ ਨੌਵਾਂ ਅਤੇ ਜ਼ਿਲ੍ਹੇ ‘ਚੋਂ ਪਹਿਲਾ ਸਥਾਨ ਹਾਸਲ ਕਰ ਕੇ ਕਾਲਜ ਦਾ ਮਾਣ ਵਧਾਇਆ ਹੈ। ਇਸ ਮੌਕੇ ਖੁਸ਼ੀ ਸਾਂਝੀ ਕਰਦਿਆਂ ਪ੍ਰਿੰਸੀਪਲ ਡਾ. ਤਰਸੇਮ ਸਿੰਘ ਭਿੰਡਰ ਨੇ ਦੱਸਿਆ ਕਿ ਵਿਦਿਆਰਥੀ ਵਿਕਾਸ ਕੁਮਾਰ ਪੁੱਤਰ ਸੁਪਨ ਮਹਿਤੋ ਨੇ ਇਹ ਪ੍ਰਾਪਤੀ 358/400 ਅੰਕਾਂ ਨਾਲ ਹਾਸਲ ਕੀਤੀ ਹੈ ਤੇ ਵਿਦਿਆਰਥਣ ਸੁਮਨ ਪੁੱਤਰੀ ਆਤਮਾ ਰਾਮ ਨੇ 345/400 ਅੰਕਾਂ ਨਾਲ ਕਾਲਜ ‘ਚੋਂ ਦੂਜਾ ਸਥਾਨ ਹਾਸਲ ਕੀਤਾ ਹੈ। ਪ੍ਰਿੰਸੀਪਲ ਨੇ ਇਸ ਪ੍ਰਾਪਤੀ ਲਈ ਵਿਕਾਸ ਦਾ ਸਨਮਾਨ ਕਰਦਿਆਂ ਪੰਜਾਬੀ ਵਿਭਾਗ ਦੇ ਸਟਾਫ਼ ਤੇ ਵਿਦਿਆਰਥੀਆਂ ਨੂੰ ਵਧਾਈ ਵੀ ਦਿੱਤੀ। -ਪੱਤਰ ਪ੍ਰੇਰਕ