ਜੋਗਿੰਦਰ ਕੁੱਲੇਵਾਲ
ਗੜ੍ਹਸ਼ੰਕਰ, 23 ਜੂਨ
ਕੇਂਦਰ ਸਰਕਾਰ ਵੱਲੋਂ ਪਾਸ ਕੀਤੇ ਖੇਤੀ ਕਨੂੰਨ ਰੱਦ ਕਰਵਾਉਣ ਦੀ ਮੰਗ ਨੂੰ ਲੈ ਕੇ ਸੰਯੁਕਤ ਕਿਸਾਨ ਮੋਰਚੇ ਵੱਲੋਂ ਦਿਲੀ ਦੀਆਂ ਸਰਹੱਦਾਂ ’ਤੇ ਲਾਏ ਪੱਕੇ ਮੋਰਚਿਆਂ ਨੂੰ ਲਗਾਤਾਰ ਸਫਲ ਬਣਾਈ ਰੱਖਣ ਲਈ ਕਿਰਤੀ ਕਿਸਾਨ ਯੂਨੀਅਨ ਵੱਲੋਂ ਤਹਿਸੀਲ ਗੜ੍ਹਸ਼ੰਕਰ ਦੇ ਵੱਖ-ਵੱਖ ਪਿੰਡਾਂ ਵਿੱਚ ਮੀਟਿੰਗਾਂ ਕਰਕੇ ਲੋਕਾਂ ਨੂੰ ਪ੍ਰੇਰਤ ਕੀਤਾ ਗਿਆ।ਅੱਜ ਇੱਥੇ ਕਿਰਤੀ ਕਿਸਾਨ ਯੂਨੀਅਨ ਦੇ ਸੂਬਾਈ ਆਗੂ ਹਰਮੇਸ਼ ਢੇਸੀ ਅਤੇ ਕੁਲਵਿੰਦਰ ਚਾਹਲ ਦੀ ਅਗਵਾਈ ਚ ਇੱਕ ਜਥਾ ਦਿੱਲੀ ਦੇ ਕੁੰਡਲੀ ਬਾਰਡਰ ਲਈ ਇਨਕਲਾਬੀ ਨਾਅਰਿਆਂ ਨਾਲ ਰਵਾਨਾ ਹੋਇਆ।ਇਸ ਮੌਕੇ ਸੰਬੋਧਨ ਕਰਦਿਆਂ ਹਰਮੇਸ਼ ਢੇਸੀ ਅਤੇ ਕੁਲਵਿੰਦਰ ਚਾਹਲ ਨੇ ਕਿਹਾ ਕਿ ਕੇਂਦਰ ਸਰਕਾਰ ਜਿੰਨੀ ਮਰਜ਼ੀ ਸਖਤੀ ਕਰਕੇ ਦੇਖ ਲਵੇ ਕਿਸਾਨ ਜਿੱਤ ਦੇ ਝੰਡੇ ਗੱਡੇ ਬਿਨਾ ਵਾਪਿਸ ਨਹੀਂ ਪਰਣਗੇ।