ਜਲੰਧਰ (ਨਿੱਜੀ ਪੱਤਰ ਪ੍ਰੇਰਕ): ਸੀਪੀਆਈ (ਐੱਮ) ਦੇ ਸੂਬਾਈ ਸੱਦੇ ’ਤੇ ਤਹਿਸੀਲ ਫਿਲੌਰ ਅੰਦਰ ਰੁੜਕਾ ਕਲਾਂ, ਫ਼ਿਲੌਰ, ਸਮਰਾਏ, ਨੂਰਮਹਿਲ ਅਤੇ ਬਿਲਗਾ ਵਿਖੇ ਪਾਵਰਕੌਮ ਦੇ ਦਫਤਰਾਂ ਸਾਹਮਣੇ 7 ਜੁਲਾਈ ਨੂੰ ਸਵੇਰੇ 10 ਵਜੇ ਬਿਜਲੀ ਦੀ ਨਾਕਸ ਸਪਲਾਈ ਖ਼ਿਲਾਫ਼ ਧਰਨੇ ਪ੍ਰਦਰਸ਼ਨ ਕੀਤੇ ਜਾਣਗੇ। ਜਥੇਬੰਦੀ ਦੇ ਤਹਿਸੀਲ ਫਿਲੌਰ ਦੇ ਸਕੱਤਰ ਮਾਸਟਰ ਪ੍ਰਸ਼ੋਤਮ ਬਿਲਗਾ ਨੇ ਜਾਰੀ ਬਿਆਨ ਰਾਹੀਂ ਦੱਸਿਆ ਕਿ ਇਸੇ ਦੌਰਾਨ ਖੇਤੀ ਅਤੇ ਘਰੇਲੂ ਬਿਜਲੀ ਸਪਲਾਈ ਪੂਰੀ ਕਰਨ, ਬੰਦ ਪਏ ਥਰਮਲ ਪਲਾਂਟ ਚਾਲੂ ਕਰਨ, ਲੋੜ ਅਨੁਸਾਰ ਬਿਜਲੀ ਦੀ ਬਾਹਰੋਂ ਖ਼ਰੀਦ ਕਰਨ, ਵਿਭਾਗ ਅੰਦਰ ਕਰਮਚਾਰੀਆਂ ਦੀ ਨਵੀਂ ਭਰਤੀ ਕਰਨ, ਦਫਤਰਾਂ ਦੀ ਖਸਤਾ ਹਾਲਤ ਦਾ ਨਵੀਨੀਕਰਨ ਕਰਵਾਉਣ ਆਦਿ ਮੰਗਾਂ ਨੂੰ ਲੈ ਕੇ ਮੁੱਖ ਮੰਤਰੀ ਪੰਜਾਬ ਅਤੇ ਚੇਅਰਮੈਨ ਪਾਵਰਕੌਮ ਨੂੰ ਮੰਗ ਪੱਤਰ ਭੇਜੇ ਜਾਣਗੇ। ਉਨ੍ਹਾਂ ਦੱਸਿਆ ਕਿ ਇਹ ਧਰਨਾ ਪ੍ਰਦਰਸ਼ਨ ਕਿਸਾਨ ਸਭਾ ਪੰਜਾਬ ਦੇ ਸੂਬਾ ਪ੍ਰਧਾਨ ਕਾਮਰੇਡ ਗੁਰਚੇਤਨ ਸਿੰਘ ਬਾਸੀ, ਕਾਮਰੇਡ ਪਿਆਰਾ ਸਿੰਘ ਲਸਾੜਾ, ਕਾਮਰੇਡ ਦਿਆਲ ਢੰਡਾ, ਕਾਮਰੇਡ ਮੇਲਾ ਸਿੰਘ ਰੁੜਕਾ, ਮਾਸਟਰ ਮੂਲ ਚੰਦ, ਸੁਖਦੇਵ ਸਿੰਘ ਦੇਬੀ, ਗੁਰਪਰਮਜੀਤ ਕੌਰ ਤੱਗੜ, ਸੁਖਪ੍ਰੀਤ ਸਿੰਘ ਜੌਹਲ, ਕਾਮਰੇਡ ਵਿਜੈ ਕੁਮਾਰ ਧਰਨੀ, ਗੁਰਮੇਲ ਸਿੰਘ ਨਾਹਲ, ਕਮਲਜੀਤ ਸਿੰਘ ਫਿਲੌਰ, ਇੰਦਰਜੀਤ ਚੰਗੀ, ਹਰਮੇਸ਼ ਸਰਹਾਲੀ, ਬਲਵਿੰਦਰ ਸਿੰਘ ਬੰਡਾਲਾ, ਮਾਸਟਰ ਸ੍ਰੀਰਾਮ ਬੰਡਾਲਾ, ਨਰਿੰਦਰ ਸਿੰਘ ਜੌਹਲ, ਸੋਢੀ ਲਾਲ ਉੱਪਲ, ਸਰਦਾਰ ਮੁਹੰਮਦ, ਗੁਰਮੇਲ ਗੇਲਾ, ਕਾਮਰੇਡ ਸ਼ਿਵ ਕੁਮਾਰ ਨੂਰਮਹਿਲ, ਤਰਸੇਮ ਸਿੰਘ, ਰਾਮ ਪ੍ਰਕਾਸ਼, ਕਾਮਰੇਡ ਸਰਵਣ ਰਾਣੂ ਚੀਮਾ ਅਤੇ ਹੋਰ ਪਾਰਟੀ ਆਗੂਆਂ ਦੀ ਅਗਵਾਈ ਵਿਚ ਕੀਤੇ ਜਾਣਗੇ। ਉਨ੍ਹਾਂ ਕਿਹਾ ਕਿ ਸਾਥੀਆਂ ਵੱਲੋਂ ਐਕਸ਼ਨ ਦੀ ਜ਼ੋਰਦਾਰ ਤਿਆਰੀ ਕੀਤੀ ਜਾ ਰਹੀ ਹੈ।