ਪੱਤਰ ਪ੍ਰੇਰਕ
ਫਗਵਾੜਾ, 14 ਜੁਲਾਈ
ਅੰਬੇਡਕਰ ਸੈਨਾ ਮੂਲ ਨਿਵਾਸੀ (ਪੰਜਾਬ) ਦਾ ਵਫ਼ਦ ਸੂਬਾ ਪ੍ਰਧਾਨ ਹਰਭਜਨ ਸੁਮਨ ਦੀ ਅਗਵਾਈ ਹੇਠ ਐੱਸ.ਪੀ. ਸਰਬਜੀਤ ਸਿੰਘ ਬਾਹੀਆ ਨੂੰ ਮਿਲਿਆ ਅਤੇ ਮੰਗ ਪੱਤਰ ਦੇ ਕੇ ਗਾਇਕਾ ਅਨਮੋਲ ਗਗਨ ਮਾਨ ਦੇ ਖਿਲਾਫ਼ ਭਾਰਤੀ ਸੰਵਿਧਾਨ ਦਾ ਅਪਮਾਨ ਕਰਨ ਸਬੰਧੀ ਕਾਨੂੰਨੀ ਕਾਰਵਾਈ ਕਰਨ ਦੀ ਮੰਗ ਕੀਤੀ ਗਈ। ਸ੍ਰੀ ਸੁਮਨ ਨੇ ਦੱਸਿਆ ਕਿ ਗਾਇਕਾ ਅਨਮੋਲ ਗਗਨ ਮਾਨ ਨੇ ਇਕ ਇੰਟਰਵਿਊ ’ਚ ਭਾਰਤ ਦੇ ਸੰਵਿਧਾਨ ਬਾਰੇ ਇਤਰਾਜਯੋਗ ਸ਼ਬਦ ਵਰਤੇ ਹਨ। ਇਸ ਦੇ ਨਾਲ ਭਾਰਤੀ ਨਾਗਰਿਕ ਨੂੰ ਭਾਰੀ ਠੇਸ ਪੁੱਜੀ ਹੈ। ਉਨ੍ਹਾਂ ਅਨਮੋਲਗਗਨ ਮਾਨ ਵਿਰੁੱਧ ਕਾਨੂੰਨੀ ਕਾਰਵਾਈ ਦੀ ਮੰਗ ਕੀਤੀ ਹੈ। ਇਸ ਮੌਕ ਸ਼ਹਿਰੀ ਪ੍ਰਧਾਨ ਪ੍ਰਦੀਪ ਅੰਬੇਡਕਰੀ, ਦਿਹਾਤੀ ਪ੍ਰਧਾਨ ਮਾਨ ਅੰਬੇਡਕਰੀ, ਜਸਵਿੰਦਰ ਬੋਧ, ਧਰਮਵੀਰ ਬੋਧ ਜਨਰਲ ਸਕੱਤਰ, ਮਨੀ ਅੰਬੇਡਕਰੀ, ਅਜੈਬ ਸਿੰਘ, ਮਨੋਹਰ ਲਾਲ ਜੱਖੂ, ਡਾ. ਜਗਦੀਸ਼, ਜਤਿੰਦਰ ਅੰਬੇਡਕਰੀ, ਬੰਟੀ ਕੌਲਸਰ, ਪਰਮਿੰਦਰ ਨੰਗਲ ਆਦਿ ਮੌਜੂਦ ਸਨ।