ਆਦਮਪੁਰ ਦੋਆਬਾ: ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਵੱਲੋਂ ਅੱਜ ਐੱਮਏ ਪੰਜਾਬੀ ਦਾ ਪਰਚਾ ਸਿਲੇਬਸ ਤੋਂ ਬਾਹਰੋਂ ਆਉਣ ’ਤੇ ਜਿੱਥੇ ਵਿਦਿਆਰਥੀਆਂ ’ਚ ਰੋਸ ਪਾਇਆ ਜਾ ਰਿਹਾ ਹੈ, ਉੱਥੇ ਅਧਿਆਪਕਾਂ ਨੇ ਗਰੇਸ ਨੰਬਰ ਦੇਣ ਦੀ ਮੰਗ ਕੀਤੀ ਹੈ। ਇਸ ਸਬੰਧੀ ਗੁਰੂ ਨਾਨਕ ਖਾਲਸਾ ਕਾਲਜ ਡਰੋਲੀ ਕਲਾਂ ਦੇ ਸਹਾਇਕ ਪ੍ਰੋਫੈਸਰ ਡਾ. ਬਲਵਿੰਦਰ ਸਿੰਘ ਥਿੰਦ ਨੇ ਕਿਹਾ ਹੈ ਕਿ ਯੂਨੀਵਰਸਿਟੀ ਦੇ ਸਬੰਧਤ ਵਿਭਾਗ ਤੋਂ ਪ੍ਰਸ਼ਨ ਪੱਤਰ ਵਿੱਚ ਹੋਈ ਗਲਤੀ ਅਤੇ ਉਕਤ ਸੋਧ ਕਾਰਨ ਕੁਝ ਵਿਦਿਆਰਥੀਆਂ ਦਾ ਸਮੇਂ ਦੀ ਘਾਟ ਕਾਰਨ ਨੁਕਸਾਨ ਹੋਇਆ ਹੈ। ਡਾ. ਥਿੰਦ ਨੇ ਹੋਈ ਉਕਾਈ ਦੀ ਭਰਪਾਈ ਵਜੋਂ ਅੱਜ ਦੇ ਪ੍ਰਸ਼ਨ ਪੱਤਰ ਦੇ ‘ਭਾਗ ਸ’ ਦੇ ਪ੍ਰਸ਼ਨ ਨੰਬਰ 7 ਅਤੇ 8 ਨਾਲ ਸਬੰਧਤ ਵਿਦਿਆਰਥੀਆਂ ਨੂੰ ਗ੍ਰੇਸ ਅੰਕ ਦੇਣ ਦੀ ਮੰਗ ਕੀਤੀ ਹੈ। -ਪੱਤਰ ਪ੍ਰੇਰਕ