ਦਸੂਹਾ: ਗੁਰੂ ਤੇਗ ਬਹਾਦਰ ਐਜੂਕੇਸ਼ਨ ਟਰਸੱਟ ਦਸੂਹਾ ਵੱਲੋਂ ਚਲਾਏ ਜਾ ਰਹੇ ਜੀਟੀਬੀ ਖਾਲਸਾ (ਡਿਗਰੀ) ਕਾਲਜ ਫਾਰ ਵਿਮੈੱਨ ਅਤੇ ਜੀਟੀਬੀ ਖਾਲਸਾ (ਬੀ.ਐੱਡ) ਕਾਲਜ ਆਫ ਐਜੂਕੇਸ਼ਨ ਦਾ ਡਿਗਰੀ ਅਤੇ ਇਨਾਮ ਵੰਡ ਸਮਾਰੋਹ 13 ਮਾਰਚ ਨੂੰ ਕਰਵਾਇਆ ਜਾਵੇਗਾ। ਇਸ ਸਬੰਧੀ ਪ੍ਰਿੰ. ਡਾ. ਵਰਿੰਦਰ ਕੌਰ ਤੇ ਪ੍ਰਿੰ. ਸ੍ਰੀਮਤੀ ਸੰਦੀਪ ਕੌਰ ਬੋਸਕੀ ਨੇ ਦੱਸਿਆ ਕਿ ਦੋਵਾਂ ਕਾਲਜਾਂ ਦਾ ਸਾਂਝਾ ਡਿਗਰੀ ਤੇ ਇਨਾਮ ਵੰਡ ਸਮਾਗਮ 13 ਮਾਰਚ ਨੂੰ ਕਰਵਾਇਆ ਜਾਵੇਗਾ ਜਿਸ ਦਾ ਉਦਘਾਟਨ ਮੁੱਖ ਮਹਿਮਾਨ ਵਜੋਂ ਪੁੱਜ ਰਹੇ ਪ੍ਰੋ. ਸੰਜੇ ਕੋਸ਼ਿਸ਼ ਡੀਨ ਕਾਲਜ ਡਿਵੈਲਪਮੈਂਟ ਕੌਂਸਲ ਆਫ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵੱਲੋਂ ਕੀਤਾ ਜਾਵੇਗਾ। ਸਮਾਗਮ ’ਚ ਡਿਗਰੀ ਕਾਲਜ ਦੇ ਸੈਸ਼ਨ 2017 ਤੋਂ 2022 ਤੱਕ ਦੇ ਸਮੂਹ ਗਰੈਜੂਏਟ ਅਤੇ ਪੋਸਟ ਗਰੈਜੂਏਟ ਕੋਰਸਾਂ ਦੇ ਵਿਦਿਆਰਥੀਆਂ ਨੂੰ ਡਿਗਰੀਆਂ ਦਿੱਤੀਆਂ ਜਾਣਗੀਆਂ। ਇਸੇ ਤਰ੍ਹਾਂ ਬੀ.ਐੱਡ ਕਾਲਜ ਦੇ ਸੈਸ਼ਨ 2019 ਤੋਂ 2022 ਤੱਕ ਦੇ ਵਿਦਿਆਰਥੀਆਂ ਨੂੰ ਡਿਗਰੀਆਂ ਤਕਸੀਮ ਕੀਤੀਆਂ ਜਾਣਗੀਆਂ। ਸਮਾਗਮ ਦੀ ਰਿਹਰਸਲ 12 ਮਾਰਚ ਨੂੰ ਕਰਵਾਈ ਜਾਵੇਗੀ। -ਪੱਤਰ ਪ੍ਰੇਰਕ