ਬੇਕਾਬੂ ਵੈਨ ਦੀ ਲਪੇਟ ’ਚ ਆਉਣ ਕਾਰਨ ਮੌਤ

ਬੇਕਾਬੂ ਵੈਨ ਦੀ ਲਪੇਟ ’ਚ ਆਉਣ ਕਾਰਨ ਮੌਤ

ਹਾਦਸੇ ਮਗਰੋਂ ਨੁਕਸਾਨੀ ਰਿਕਵਰੀ ਵੈਨ ਤੇ ਹੋਰ ਕਾਰਾਂ।

ਪੱਤਰ ਪ੍ਰੇਰਕ

ਫਗਵਾੜਾ, 23 ਜਨਵਰੀ

ਇਥੋਂ ਦੇ ਮੁਹੱਲਾ ਸੰਤੋਖਪੁਰਾ ਵਿੱਚ ਚੱਕਹਕੀਮ ਤੋਂ ਗਲਤ ਸਾਈਡ ’ਤੇ ਆ ਰਹੀ ਰਿਕਵਰੀ ਵੈਨ ਬਸਰਾ ਟਾਵਰ ਲਾਗੇ ਬਾਰਿਸ਼ ਦੇ ਪਾਣੀ ਕਾਰਨ ਬੇਕਾਬੂ ਹੋ ਗਈ ਤੇ ਸੜਕ ’ਤੇ ਖੜ੍ਹੇ ਇੱਕ ਵਿਅਕਤੀ ਨੂੰ ਆਪਣੀ ਲਪੇਟ ’ਚ ਲੈ ਲਿਆ। ਹਾਦਸੇ ਕਾਰਨ ਇਸ ਵਿਅਕਤੀ ਦੀ ਮੌਤ ਹੋ ਗਈ। ਇਸ ਮਗਰੋਂ ਰਿਕਵਰੀ ਵੈਨ ਦੋ ਕਾਰਾਂ ’ਤੇ ਪਲਟ ਗਈ ਜਿਨ੍ਹਾਂ ਦਾ ਭਾਰੀ ਨੁਕਸਾਨ ਹੋਇਆ। ਐੱਸ.ਐੱਚ.ਓ. (ਸਤਨਾਮਪੁਰਾ) ਹਰਜੀਤ ਸਿੰਘ ਨੇ ਦੱਸਿਆ ਕਿ ਮ੍ਰਿਤਕ ਵਿਅਕਤੀ ਦੀ ਪਛਾਣ ਬਲਬੀਰ ਸਿੰਘ ਪੁੱਤਰ ਪਿਆਰਾ ਲਾਲ ਵਾਸੀ ਗਲੀ ਨੰਬਰ 11 ਸੰਤੋਖਪੁਰਾ ਵਜੋਂ ਹੋਈ ਹੈ। ਉਹ ਸੜਕ ਕੰਢੇ ਫੁੱਟਪਾਥ ’ਤੇ ਖੜ੍ਹਾ ਸੀ ਤਾਂ ਬੇਕਾਬੂ ਵੈੱਨ ਉਸ ’ਤੇ ਜਾ ਚੜ੍ਹੀ। ਲੋਕਾਂ ਨੇ ਉਸ ਨੂੰ ਸਿਵਲ ਹਸਪਤਾਲ ਪਹੁੰਚਾਇਆ ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਐੱਸ.ਐੱਚ.ਓ ਅਨੁਸਾਰ ਰਿਕਵਰੀ ਵੈਨ ਦੇ ਡਰਾਈਵਰ ਨੇ ਕਿਹਾ ਕਿ ਟੋਏ ’ਚ ਪਾਣੀ ਭਰਿਆ ਹੋਣ ਕਾਰਨ ਜਦੋਂ ਵੈਨ ਦਾ ਟਾਇਰ ਟੋਏ ’ਚ ਪਿਆ ਤਾਂ ਪਾਣੀ ਵੈਨ ਦੇ ਸ਼ੀਸ਼ੇ ’ਤੇ ਪੈ ਗਿਆ ਤੇ ਘਟਨਾ ਵਾਪਰ ਗਈ। ਪੁਲੀਸ ਵੱਲੋਂ ਵਾਰਸਾਂ ਦੇ ਬਿਆਨ ਲੈਣ ਉਪਰੰਤ ਅਗਲੀ ਕਾਰਵਾਈ ਕੀਤੀ ਜਾਵੇਗੀ। ਇਸੇ ਦੌਰਾਨ ਫਗਵਾੜਾ ਵਾਸੀਆਂ ਨੇ ਸੜਕਾਂ ਦੇ ਟੋਏ ਭਰਨ ਦੀ ਮੰਗ ਕੀਤੀ ਹੈ ਤਾਂ ਕਿ ਉਨ੍ਹਾਂ ਵਿੱਚ ਪਾਣੀ ਨਾ ਭਰੇ ਅਤੇ ਹਾਦਸੇ ਨਾ ਵਾਪਰਨ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਸਨਅਤੀ ਨਿਕਾਸ ਅਤੇ ਭੋਜਨ ਦੀ ਗੁਣਵੱਤਾ

ਸਨਅਤੀ ਨਿਕਾਸ ਅਤੇ ਭੋਜਨ ਦੀ ਗੁਣਵੱਤਾ

ਪਾਕਿਸਤਾਨ ਲਈ ਕੋਈ ਸੌਖਾ ਰਾਹ ਨਹੀਂ

ਪਾਕਿਸਤਾਨ ਲਈ ਕੋਈ ਸੌਖਾ ਰਾਹ ਨਹੀਂ

ਵਕਤੋਂ ਖੁੰਝ ਗਈ ਆਰਬੀਆਈ

ਵਕਤੋਂ ਖੁੰਝ ਗਈ ਆਰਬੀਆਈ

ਨਵ-ਉਦਾਰਵਾਦੀ ਦੌਰ ਅਤੇ ਕਿਰਤ ਦੀ ਬੇਕਦਰੀ

ਨਵ-ਉਦਾਰਵਾਦੀ ਦੌਰ ਅਤੇ ਕਿਰਤ ਦੀ ਬੇਕਦਰੀ

ਸ਼ਹਿਰ

View All