ਪੱਤਰ ਪ੍ਰੇਰਕ
ਨਵਾਂਸ਼ਹਿਰ, 18 ਮਈ
ਜ਼ਿਲ੍ਹਾ ਅਤੇ ਸੈਸ਼ਨ ਜੱਜ ਕੰਵਲਜੀਤ ਸਿੰਘ ਬਾਜਵਾ ਦੀ ਅਦਾਲਤ ਨੇ ਦਾਜ ਲਈ ਆਪਣੀ ਨੂੰਹ ਦਾ ਕਤਲ ਕਰਨ ਦੇ ਮਾਮਲੇ ਇੱਕ ਜੋੜੇ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਹੈ। ਮੁਲਜ਼ਮਾਂ ਦੀ ਪਛਾਣ ਪਿੰਡ ਠੱਠਿਆਲਾ ਬੇਟ ਦੇ ਰਤਨ ਸਿੰਘ ਅਤੇ ਉਸ ਦੀ ਪਤਨੀ ਸ਼ਲਿੰਦਰਾ ਵਜੋਂ ਹੋਈ ਹੈ। ਜਾਣਕਾਰੀ ਅਨੁਸਾਰ ਬਲਾਚੌਰ ਸਦਰ ਥਾਣੇ ਵਿੱਚ 30 ਮਈ 2018 ਨੂੰ ਮ੍ਰਿਤਕਾ ਅਨੀਤਾ ਰਾਣੀ ਦੇ ਪਿਤਾ ਜਸਪਾਲ ਸਿੰਘ ਦੀ ਸ਼ਿਕਾਇਤ ’ਤੇ ਭਾਰਤੀ ਦੰਡਾਵਲੀ ਦੀ ਧਾਰਾ 34 ਦੇ ਨਾਲ ਧਾਰਾ 302, 304-ਬੀ, 120-ਬੀ ਅਤੇ 498-ਏ ਅਤੇ ਅਸਲਾ ਐਕਟ ਦੀਆਂ ਧਾਰਾਵਾਂ 25 ਅਤੇ 27 ਅਧੀਨ ਕੇਸ ਦਰਜ ਕੀਤਾ ਗਿਆ ਸੀ।