ਭਗਵਾਨ ਦਾਸ ਸੰਦਲ
ਦਸੂਹਾ, 19 ਜਨਵਰੀ
ਇਥੇ ਨਗਰ ਕੌਂਸਲ ਚੋਣਾਂ ਦੇ ਐਲਾਨ ਮਗਰੋਂ ਆਮ ਆਦਮੀ ਪਾਰਟੀ ਨੇ ਦਸੂਹਾ ਦੀਆਂ 12 ਵਾਰਡਾਂ ਤੋਂ ਪਾਰਟੀ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਹੈ। ‘ਆਪ’ ਦੀ ਜ਼ਿਲ੍ਹਾ ਚੋਣ ਕਮੇਟੀ ਦੇ ਮੈਂਬਰ ਐਡਵੋਕੇਟ ਕਰਮਬੀਰ ਸਿੰਘ ਘੁੰਮਣ ਤੇ ਸੁਰਿੰਦਰ ਸਿੰਘ ਬਸਰਾ ਨੇ ਦੱਸਿਆ ਕਿ ਪਾਰਟੀ ਪ੍ਰਧਾਨ ਤੇ ਸੰਸਦ ਮੈਂਬਰ ਭਗਵੰਤ ਮਾਨ ਅਤੇ ਜਰਨੈਲ ਸਿੰਘ ਵਲੋਂ ਜਾਰੀ ਉਮੀਦਵਾਰਾਂ ਦੀ ਪਹਿਲੀ ਸੂਚੀ ਵਿੱਚ ਵਾਰਡ ਨੰਬਰ 2 ਤੋਂ ਸੰਤੋਖ ਤੋਖੀ, ਵਾਰਡ ਨੰਬਰ 3 ਤੋਂ ਬੀਬੀ ਸਤਨਾਮ ਕੌਰ, ਵਾਰਡ ਨੰਬਰ 4 ਤੋਂ ਵੈਦ ਵਿਵੇਕ ਗੁਪਤਾ, ਵਾਰਡ ਨੰਬਰ 5 ਤੋਂ ਬੀਬੀ ਸ਼ਸ਼ੀ ਬਾਲਾ, ਵਾਰਡ ਨੰ. 6 ਤੋਂ ਕਮਲਪ੍ਰੀਤ ਸਿੰਘ ਹੈਪੀ, ਵਾਰਡ ਨੰ. 7 ਤੋਂ ਬੀਬੀ ਸੰਤੋਸ਼ ਕੌਰ, ਵਾਰਡ ਨੰ. 8 ਤੋਂ ਹਰਵਿੰਦਰ ਸਿੰਘ, ਵਾਰਡ ਨੰ. 9 ਤੋਂ ਬੀਬੀ ਸੁਖਵਿੰਦਰ ਕੌਰ, 11 ਤੋਂ ਬੀਬੀ ਪ੍ਰਭਜੋਤ ਕੌਰ, 12 ਤੋਂ ਅਮਰਪ੍ਰੀਤ ਸਿੰਘ ਸੋਨੂੰ ਖਾਲਸਾ, ਵਾਰਡ ਨੰਬਰ 13 ਤੋਂ ਨੀਲਮ ਖੋਸਲਾ ਅਤੇ ਵਾਰਡ ਨੰ. 14 ਤੋਂ ਪਲਵਿੰਦਰ ਸੋਨੂੰ ਨੂੰ ਉਮੀਦਵਾਰ ਐਲਾਨਿਆ ਗਿਆ ਹੈ। ਸ੍ਰੀ ਘੁੰਮਣ ਨੇ ਦੱਸਿਆ ਕਿ ਬਾਕੀ 3 ਵਾਰਡਾਂ ’ਚ ਵੀ ਉਮੀਦਵਾਰ ਜਲਦੀ ਐਲਾਨੇ ਜਾਣਗੇ।