ਜਲੰਧਰ: ਸਿਹਤ ਵਿਭਾਗ ਦੀਆਂ ਰਿਪੋਰਟਾਂ ਅਨੁਸਾਰ ਜ਼ਿਲ੍ਹੇ ਵਿੱਚ ਕਰੋਨਾ ਤੋਂ ਪੀੜਤ ਇੱਕ ਮਰੀਜ਼ ਦੀ ਮੌਤ ਹੋ ਗਈ ਜਦ ਕਿ 34 ਨਵੇਂ ਕੇਸ ਆਏ ਹਨ। ਜ਼ਿਲ੍ਹੇ ਵਿੱਚ ਹੁਣ ਤੱਕ ਕਰੋਨਾ ਨਾਲ 1,961 ਮੌਤਾਂ ਹੋ ਚੁੱਕੀਆ ਹਨ। ਵੱਖ-ਵੱਖ ਹਸਪਤਾਲਾਂ ਵਿੱਚ ਕਰੋਨਾ ਤੋਂ ਪੀੜਤ 53 ਮਰੀਜ਼ ਦਾਖਲ ਹਨ ਜਦ ਕਿ 241 ਸਰਗਰਮ ਕੇਸ ਹਨ। -ਨਿੱਜੀ ਪੱਤਰ ਪ੍ਰੇਰਕ