ਆਦਮਪੁਰ ਦੋਆਬਾ: ਸਥਾਨਕ ਪੁਲੀਸ ਨੇ ਨਸ਼ੀਲੇ ਟੀਕੇ ਅਤੇ ਦਵਾਈਆਂ ਸਣੇ ਇੱਕ ਵਿਅਕਤੀ ਨੂੰ ਕਾਬੂ ਕੀਤਾ ਹੈ। ਥਾਣਾ ਮੁਖੀ ਪਲਵਿੰਦਰ ਸਿੰਘ ਨੇ ਦੱਸਿਆ ਕਿ ਜੰਡੂਸਿੰਘਾ ਦੇ ਨੇੜੇ ਰੇਲਵੇ ਫਾਟਕ ’ਤੇ ਕਾਰ ਪਲਟ ਗਈ ਤੇ ਉੱਥੇ ਨਸ਼ੀਲੇ ਟੀਕੇ ਖਿਲਰੇ ਗਏ ਸਨ। ਉਨ੍ਹਾਂ ਦੱਸਿਆ ਕਿ ਕਾਰ ਚਾਲਕ ਦੇ ਵੀ ਸੱਟਾਂ ਲੱਗੀਆਂ ਹਨ। ਪੁਲੀਸ ਕਾਰ ਵਿੱਚ ਪਏ 180 ਨਸ਼ੀਲੇ ਟੀਕੇ ਅਤੇ 180 ਨਸ਼ੀਲੀ ਦਵਾਈਆਂ ਦੀਆਂ ਸ਼ੀਸ਼ੀਆਂ ਬਰਾਮਦ ਕੀਤੀਆਂ ਹਨ। ਫੜੇ ਗਏ ਵਿਅਕਤੀ ਦੀ ਪਛਾਣ ਬਹਾਦਰ ਸਿੰਘ ਉਰਫ ਰਾਜ ਵਾਸੀ ਸੋਮੀ ਪਿੰਡ ਹਾਲ ਵਾਸੀ ਕਿਰਾਏਦਾਰ ਵਾਰਡ ਨੰਬਰ-7 ਆਦਮਪੁਰ ਵਜੋਂ ਹੋਈ ਹੈ। ਪੁਲੀਸ ਨੇ ਕੇਸ ਦਰਜ ਕਰ ਲਿਆ ਹੈ। -ਪੱਤਰ ਪ੍ਰੇਰਕ